ਆਕਲੈਂਡ (ਤਰਨਦੀਪ ਬਿਲਾਸਪੁਰ ) ਬੀਤੇ ਐਤਵਾਰ ਬਰੂਸ ਪੁਲਮਨ ਪਾਰਕ 'ਚ ਲਾਇਨਜ਼ ਸਪੋਰਟਸ ਐਂਡ ਕਲਚਰਲ ਕਲੱਬ ਵਲੋਂ ਚੌਥਾ ਕ੍ਰਿਕਟ ਟੂਰਨਾਮੈਂਟ ਆਯੋਜਿਤ ਕਰਵਾਇਆ ਗਿਆ | ਇਹ ਪਹਿਲੀ ਵਾਰ ਨਿਊਜ਼ੀਲੈਂਡ 'ਚ ਦੇਖਣ ਨੂੰ ਮਿਲਿਆ ਕਿ ਕ੍ਰਿਕਟ ਟੂਰਨਾਮੈਂਟ ਦੌਰਾਨ ਇੱਕ ਪੂਰੇ ਮੇਲੇ ਵਾਲਾ ਮਾਹੌਲ ਬਣ ਗਿਆ ਸੀ |
ਦਰਸ਼ਕਾਂ ਵਲੋਂ ਜਿਥੇ ਇੱਕ ਪਾਸੇ ਕ੍ਰਿਕਟ ਦੇ 20 -20 ਮੈਚਾਂ ਦਾ ਆਨੰਦ ਮਾਣਿਆ ਗਿਆ | ਉੱਥੇ ਹੀ ਨਾਲ ਨਾਲ ਕਬੱਡੀ ਦੇ ਸੋ-ਮੈਚ ਵੀ ਦਰਸ਼ਕਾਂ ਲਾਇ ਖਿੱਚ ਦਾ ਕੇਂਦਰ ਬਣਿਆ | ਉਕਤ ਮੈਚ ਟੀ-ਪੁਕੀ ਅਤੇ ਆਕਲੈਂਡ ਦੀਆਂ ਦੋ ਟੀਮਾਂ ਬਣਾਕੇ ਖੇਡਿਆ ਗਿਆ |
ਕਲੱਬ ਦੇ ਨੁਮਾਇੰਦਿਆਂ ਪ੍ਰਿੰਸ ਬਾਜਵਾ ਅਤੇ ਦਲੇਰ ਸਿੰਘ ਅਨੁਸਾਰ ਉਕਤ ਟੂਰਨਾਮੈਂਟ ਜੋ ਕਿ ਪਿਛਲੇ ਇੱਕ ਮਹੀਨੇ ਤੋਂ ਖੇਡਿਆ ਜਾ ਰਿਹਾ ਸੀ |
ਇਸਦਾ ਫਾਈਨਲ ਮੁਕਾਬਲਾ ਚੜਦਾ ਪੰਜਾਬ ਅਤੇ ਪਿਚ ਪੈਂਥਰ ਵਿਚਕਾਰ ਹੋਇਆ | ਇਸ ਫਸਵੇਂ ਮੁਕਾਬਲੇ ਵਿਚ ਚੜਦਾ ਪੰਜਾਬ ਦੀ ਜੇਤੂ ਰਹੀ | ਉਕਤ ਟੂਰਨਾਮੈਂਟ ਦੌਰਾਨ ਦਰਸ਼ਕਾਂ ਲਈ ਖਾਣ ਪੀਣ ਦੇ ਪੂਰੇ ਪ੍ਰਬੰਧ ਕਲੱਬ ਦੀ ਪੂਰੀ ਟੀਮ ਵਲੋਂ ਕੀਤੇ ਗਏ | ਇਹਨਾਂ ਵਿਚ ਪਕੌੜੇ ,ਜਲੇਬੀਆਂ ,ਗੋਲ ਗੱਪੇ ਜਿਥੇ ਖਿੱਚ ਦੇ ਕੇਂਦਰ ਰਹੇ ,ਜੋ ਪ੍ਰਵਾਹ ਲਵ ਪੰਜਾਬ ਰੈਸਟੋਰੈਂਟ ਵਲੋਂ ਚਲਾਇਆ ਗਿਆ | ਉੱਥੇ ਹੀ ਗੁਰੂ ਕੇ ਲੰਗਰ ਵੀ ਅਟੁੱਟ ਵਰਤਦੇ ਰਹੇ ਅਤੇ ਬੱਚਿਆਂ ਲਈ ਪ੍ਰਬੰਧਕਾਂ ਵਲੋਂ ਜੋ ਖੇਡਾਂ ਦਾ ਪ੍ਰਬੰਧ ਕੀਤਾ ਗਿਆ ਸੀ | ਉਹਨਾਂ ਦਾ ਵੀ ਲੋਕਾਂ ਵਲੋਂ ਭਰਪੂਰ ਆਨੰਦ ਅਤੇ ਲਾਹਾ ਲਿਆ ਗਿਆ |
ਖੇਡ ਮੇਲੇ ਦੀ ਖਾਸ਼ ਗੱਲ ਇਹ ਰਹੀ ਕਿ ਸਾਰਾ ਦਿਨ ਮੌਸਮ ਮੇਲੇ ਨੂੰ ਮਾਨਣ ਵਾਲਾ ਬਣਿਆ ਰਿਹਾ | ਖਿੜੀ ਧੁੱਪ ਵਿਚ ਹਰ ਕਿਸੇ ਨੇ ਪੂਰਨ ਆਨੰਦ ਮਾਣਿਆ |
ਕਲੱਬ ਵਲੋਂ ਜਿਥੇ ਮੁਖ ਮਹਿਮਾਨ ਅਤੇ ਲੋਕਲ ਮੈਂਬਰ ਪਾਰਲੀਮੈਂਟ ਡਾਕਟਰ ਨੀਰੂ ਲਾਵਾਸਾ ਦਾ ਸਵਾਗਤ ਕੀਤਾ | ਉੱਥੇ ਹੀ ਸੁਪਰੀਮ ਸਿੱਖ ਸੁਸਾਇਟੀ ਦੇ ਦਲਜੀਤ ਸਿੰਘ ਅਤੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੇ ਸਪੋਕਸਪਰਸ਼ਨ ਮਨਜਿੰਦਰ ਸਿੰਘ ਬਾਸੀ ਦਾ ਸਹਿਯੋਗ ਕਰਨ ਲਈ ਉਚੇਚੇ ਤੌਰ ਤੇ ਧੰਨਵਾਦ ਕੀਤਾ |
ਉੱਥੇ ਹੀ ਸਮੁਚੇ ਆਰਥਿਕ ਸਹਿਯੋਗੀਆਂ ਦਾ ਵੀ ਉਚੇਚਾ ਧੰਨਵਾਦ ਕੀਤਾ ਗਿਆ | ਉਕਤ ਮੇਲੇ ਦੀ ਕੁਮੈਂਟਰੀ ਸਥਾਨਿਕ ਕੁਮੈਂਟੇਟਰ ਅਮਨ ਰੰਧਾਵਾ ਨੇ ਸੰਭਾਲੀ | ਉਕਤ ਮੇਲੇ ਨਿੱਘੀ ਧੁੱਪ ਨੇ ਨਾਲ ਅਗਲੇ ਸਾਲ ਮਿਲਣ ਦੇ ਵਾਅਦੇ ਨਾਲ ਵਿਦਾ ਹੋਇਆ |