ਆਕਲੈਂਡ (ਹਰਪ੍ਰੀਤ ਸਿੰਘ) - 2014 ਵਿੱਚ ਊਬਰ ਰਾਈਡ ਸ਼ੇਅਰਿੰਗ ਦੀਆਂ ਸੇਵਾਵਾਂ ਨਿਊਜੀਲੈਂਡ ਵਿੱਚ ਸ਼ੁਰੂ ਕੀਤੀਆਂ ਗਈਆਂ ਸਨ ਤੇ 2017 ਵਿੱਚ ਊਬਰ ਈਟਸ ਦੀਆਂ, ਪਰ ਇਨ੍ਹਾਂ ਚਾਰ ਸਾਲਾਂ ਵਿੱਚ ਹੀ ਊਬਰ ਈਟਸ ਦੇ ਕਾਰੋਬਾਰ ਨੇ ਊਬਰ ਰਾਈਡ ਸ਼ੇਅਰਿੰਗ ਦੇ ਕਾਰੋਬਾਰ ਨੂੰ ਪਛਾੜ ਦਿੱਤਾ ਹੈ,
ਊਬਰ ਦੇ ਨਿਊਜੀਲ਼ੈਂਡ ਅਤੇ ਆਸਟ੍ਰੇਲੀਆ ਦੇ ਜਨਰਲ ਮੈਨੇਜਰ ਮੈਥਿਊ ਡੇਨਮੈਨ ਅਨੁਸਾਰ ਇਹ ਕੋਰੋਨਾ ਮਹਾਂਮਾਰੀ ਦਾ ਨਤੀਜਾ ਹੈ। ਜਿਸ ਕਰਕੇ ਅਜਿਹਾ ਹੋਇਆ ਹੈ, ਇੱਕ ਪਾਸੇ ਤਾਂ ਜਿੱਥੇ ਲੋਕ ਘਰਾਂ ਚੋਂ ਬਾਹਰ ਨਿਕਲਣ ਲੱਗਿਆਂ ਸੋਚਦੇ ਹਨ, ਦੂਜੇ ਪਾਸੇ ਲੋਕਾਂਵਿੱਚ ਹੋਮ ਡਿਲੀਵਰੀ ਦਾ ਰੁਝਾਣ ਵਧਿਆ ਹੈ।
ਉਨ੍ਹਾਂ ਦੱਸਿਆ ਕਿ ਦੁਨੀਆਂ ਭਰ ਵਿੱਚ ਇਹੀ ਟਰੈਂਡ ਦੇਖਣ ਨੂੰ ਮਿਲ ਰਿਹਾ ਹੈ। ਊਬਰ ਰਾਈਡ ਸ਼ੇਅਰਿੰਗ ਦਾ ਕਾਰੋਬਾਰ ਦੁਨੀਆਂ ਭਰ ਵਿੱਚ ਇਸ ਸਾਲ ਜਿੱਥੇ $41 ਬਿਲੀਅਨ ਹੋਇਆ ਹੈ, ਉੱਥੇ ਹੀ ਊਬਰ ਈਟਸ ਦਾ $71 ਬਿਲੀਅਨ।