ਆਕਲੈਂਡ (ਹਰਪ੍ਰੀਤ ਸਿੰਘ): ਨਿਊਜੀਲ਼ੈਂਡ ਫਰਸਟ ਫਾਉਂਡੇਸ਼ਨ ਡੋਨੇਸ਼ਨ ਸਕੈਂਡਲ ਸਬੰਧੀ ਜਲਦ ਹੀ ਸੀਰੀਅਸ ਫਰਾਡ ਆਫਿਸ (ਐਸਐਫਓ) ਵਲੋਂ ਛਾਣਬੀਣ ਆਰੰਭੀ ਜਾਏਗੀ।
ਦੱਸਣਯੋਗ ਹੈ ਕਿ ਬੀਤੇ ਸੋਮਵਾਰ ਚੋਣ ਕਮਿਸ਼ਨ ਨੇ ਐਨ ਜੈਡ ਫਰਸਟ ਪਾਰਟੀ ਵਲੋਂ ਪਾਰਟੀ ਨੂੰ ਮਿਲਣ ਵਾਲੀਆਂ ਡੋਨੇਸ਼ਨਾਂ ਨੂੰ ਲੁਕਾਉਣ ਸਬੰਧੀ ਦੋਸ਼ਾਂ ਦੇ ਬਾਰੇ ਪੁਲਿਸ ਨੂੰ ਦੱਸਿਆ ਸੀ ਅਤੇ ਪੁਲਿਸ ਵਲੋਂ ਇਹ ਮਾਮਲਾ ਨੂੰ ਐਸ ਐਫ ਓ ਨੂੰ ਭੇਜਿਆ ਗਿਆ ਹੈ। ਇਲੈਕਸ਼ਨ ਕਮਿਸ਼ਨ ਅਨੁਸਾਰ ਫਾਉਂਡੇਸ਼ਨ ਨੂੰ ਮਿਲ਼ਿਆਂ ਕੁਝ ਡੋਨੇਸ਼ਨਾਂ ਐਨ ਜੈਡ ਫਰਸਟ ਸਬੰਧਿਤ ਸਨ ਅਤੇ ਇਨ੍ਹਾਂ ਦਾ ਜੱਗਜਾਹਰ ਕੀਤੇ ਜਾਣਾ ਜਰੂਰੀ ਸੀ। ਦੱਸਣਯੋਗ ਹੈ ਕਿ ਇਸ ਵਰ੍ਹੇ ਇਹ ਦੂਜਾ ਅਜਿਹਾ ਰਾਜਨੀਤਿਕ ਪਾਰਟੀ ਦਾ ਮਾਮਲਾ ਹੈ ਜੋ ਐਸ ਐਫ ਓ ਸਾਹਮਣੇ ਲਿਆਉਂਦਾ ਗਿਆ ਹੈ, ਇਸ ਤੋਂ ਪਹਿਲਾਂ ਨੈਸ਼ਨਲ ਪਾਰਟੀ ਨੂੰ ਡੋਨੇਸ਼ਨਾਂ ਦੇਣ ਦੇ ਮਾਮਲੇ ਵਿੱਚ 4 ਵਿਅਕਤੀ 'ਤੇ ਛਾਣਬੀਣ ਕੀਤੀ ਗਈ ਸੀ।