ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਐਚ ਓ ਪੀ ਕਾਰਡ ਧਾਰਕ ਐਤਵਾਰ ਤੋਂ $20 ਵਿੱਚ ਮਨਚਾਹੀਆਂ ਤੇ ਜਿੰਨੀਆਂ ਮਰਜੀ ਟਰਿੱਪਾਂ ਪਬਲਿਕ ਟ੍ਰਾਂਸਪੋਰਟ 'ਤੇ ਇੱਕ ਦਿਨ ਵਿੱਚ ਲਾ ਸਕਣਗੇ।
ਆਕਲੈਂਡ ਟ੍ਰਾਸਪੋਰਟ ਵਲੋਂ ਫੇਅਰ ਕੈਪ ਨਿਯਮ ਲਾਗੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਕਿਸੇ ਯਾਤਰੀ ਤੋਂ ਦਿਹਾੜੀ ਦਾ $20 ਤੋਂ ਵਧੇਰੇ ਕਿਰਾਇਆ ਨਹੀਂ ਲਿਆ ਜਾ ਸਕੇਗਾ, ਭਾਵ ਉਹ ਬੱਸਾਂ, ਗੱਡੀਆਂ ਤੇ ਕਿਸ਼ਤੀਆਂ ਦੀ ਯਾਤਰਾ ਵੀ ਸ਼ਾਮਿਲ ਹੈ, ਸਿਰਫ ਏਅਰਪੋਰਟ ਜਾਣ ਵਾਲੀ ਸਕਾਈਬੱਸ ਸਰਵਿਸ ਤੇ ਵਾਇਹਿਕੇ ਨੂੰ ਜਾਣ ਵਾਲੀ ਕਿਸ਼ਤੀ ਦਾ ਸਫਰ ਨਹੀਂ ਸ਼ਾਮਿਲ ਹੋਏਗਾ।
ਇਸ ਨਿਯਮ ਤਹਿਤ ਸਾਰੇ ਦਿਨ ਦਾ ਕਿਰਾਇਆ ਭਾਵ $20 ਅਡਵਾਂਸ ਵਿੱਚ ਜਮਾਂ ਕਰਵਾਉਣਾ ਪਏਗਾ। ਇਹ ਸੁਵਿਧਾ ਲਈ ਕੋਈ ਐਕਟੀਵੇਸ਼ਨ ਦੀ ਲੋੜ ਨਹੀਂ, ਕਿਉਂਕਿ ਇਹ ਪੂਰੀ ਤਰ੍ਹਾਂ ਆਟੋਮੈਟਿਕ ਹੋਏਗਾ।