ਆਕਲੈਂਡ (ਹਰਪ੍ਰੀਤ ਸਿੰਘ) - ਇਸ ਸਾਲ ਦੇ ਨਿਊਜੀਲੈਂਡ ਸਰਕਾਰ ਦੇ ਬਜਟ 2021 ਵਿੱਚ ਮੈਨੂਰੇਵਾ ਲਈ ਬਹੁਤ ਹੀ ਮੱਹਤਵਪੂਰਨ ਨਿਵੇਸ਼ ਤੇ ਕੋਵਿਡ ਤੋਂ ਸੁਰੱਖਿਆ ਲਈ ਢੁਕਵੇਂ ਉਪਾਅ ਨਿਕਲਕੇ ਸਾਹਮਣੇ ਆਏ ਹਨ, ਇਸ ਗੱਲ ਦਾ ਪ੍ਰਗਟਾਵਾ ਲੇਬਰ ਦੀ ਮੈਨੂਰੇਵਾ ਤੋਂ ਮੈਂਬਰ ਪਾਰਲੀਮੈਂਟ ਐਰੀਨਾ ਵਿਲੀਅਮਜ਼ ਨੇ ਕੀਤਾ ਹੈ।
ਬਜਟ ਵਿੱਚ ਹਾਉਸਿੰਗ, ਅਸਮਾਨਤਾ, ਵਾਤਾਵਰਣ ਬਦਲਾਅ ਜਿਹੇ ਮੁੱਦਿਆਂ 'ਤੇ ਲੰਬੇ ਸਮੇਂ ਦੇ ਨਿਵੇਸ਼ ਦਾ ਜਿਕਰ ਕੀਤਾ ਗਿਆ ਹੈ, ਜੋ ਕਿ ਦੱਖਣੀ ਆਕਲੈਂਡ ਦੇ ਨਿਵਾਸੀਆਂ ਲਈ ਬਹੁਤ ਮੱਹਤਵਪੂਰਨ ਹੈ।
ਸੈਰੀਨਾ ਅਨੁਸਾਰ ਅਰਥਚਾਰੇ ਨੂੰ ਆਪਣੇ ਪੈਰਾਂ 'ਤੇ ਖੜੇ ਕਰਨ ਦੇ ਨਾਲ-ਨਾਲ ਇਹ ਬਜਟ ਮੈਨੂਰੇਵਾ ਦੇ ਰਿਹਾਇਸ਼ੀਆਂ, ਪਰਿਵਾਰਾਂ ਲਈ ਕਾਫੀ ਲਾਹੇਵੰਦ ਸਹਾਇਕ ਹੋਏਗਾ, ਕਿਉਂਕਿ ਲੇਬਰ ਸਰਕਾਰ ਲੰਬੇ ਸਮੇਂ ਵਿੱਚ ਚੰਗੇ ਬਦਲਾਅ ਲਿਆਏਗੀ।
ਦੱਖਣੀ ਆਕਲੈਂਡ ਲਈ ਬਜਟ ਵਿੱਚ ਕਈ ਅਹਿਮ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿਚ:-
- ਤਿੰਨ ਰੇਲਵੇ ਪ੍ਰੋਜੈਕਟ, ਪਾਪਾਕੂਰਾ ਤੋਂ ਪੁਕੀਕੂਹੀ ਰੇਲ ਇਲੈਕਟ੍ਰੋਨਿਫੀਕੇਸ਼ਨ, ਡਰੂਰੀ ਰੇਲ ਸਟੇਸ਼ਨ ਡਵੈਲਪਮੈਂਟ, ਮੈਨੂਕਾਊ ਲਈ ਤੀਜੀ ਮੇਨ ਲਾਈਨ ਵੀਰੀ ਤੋਂ ਕੁਵੇ ਰੂਟ ਲਈ
- 60 ਸਾਲ ਤੋਂ 74 ਸਾਲ ਦੇ ਲੋਕਾਂ ਲਈ ਮੈਨੂਕਾਊ ਡੀ ਐਚ ਬੀ ਤਹਿਤ ਨੈਸ਼ਨਲ ਬੋਵੇਲ ਸਕਰੀਨਿੰਗ ਪ੍ਰੋਗਰਾਮ ਵਧਾਉਣਾ
-ਟੀ ਵਾਰਾਕੁਰਾ ਤੋਂ ਮੈਨੂਕਾਊ ਲਈ ਪ੍ਰਾਪਰਟੀ ਫੰਡਿਂਗ
-ਮੈਂਟਲ ਵੇਲਬੀਂਗ ਸੁਪੋਰਟ ਲਈ $12 ਮਿਲੀਅਨ ਦੀ ਇਨਵੈਸਟਮੈਂਟ
- ਮੈਨੂਰੇਵਾ ਵਿੱਚ ਪੂਹੀਨੁਈ ਸਟੇਸ਼ਨ ਇੰਟਰਚੇਂਜ, ਜਿਸ ਨਾਲ 2121 ਨੌਕਰੀਆਂ ਹੋਣਗੀਆਂ ਪੈਦਾ।