ਆਕਲੈਂਡ (ਹਰਪ੍ਰੀਤ ਸਿੰਘ) - ਪੱਛਮੀ ਆਕਲੈਂਡ ਦੇ ਗਲੇਨ ਈਡਨ ਵਿੱਚ ਬੀਤੀ ਸ਼ਾਮ ਇੱਕ ਡੇਅਰੀ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦੀ ਖਬਰ ਹੈ। ਘਟਨਾ ਸਨਵਿਯੂ ਡੇਅਰੀ ਵਿੱਚ ਵਾਪਰੀ ਦੱਸੀ ਜਾ ਰਹੀ ਹੈ। ਘਟਨਾ ਨੂੰ ਅੰਜਾਮ ਦੇਣ ਲਈ ਕਈ ਨੌਜਵਾਨ ਇੱਕ ਸਿਲਵਰ ਰੰਗ ਦੀ ਕਾਰ ਵਿੱਚ ਪੁੱਜੇ ਸਨ।
ਪਹਿਲਾਂ ਤਾਂ 3 ਲੁਟੇਰਿਆਂ ਨੇ ਸ਼ਾਪ ਵਿੱਚ ਵੜਣ ਲਈ ਦਰਵਾਜਾ ਤੋੜਿਆ ਤੇ ਉਨ੍ਹਾਂ ਗੱਲੇ 'ਤੇ ਹੱਥ ਸਾਫ ਕੀਤਾ, ਕਿਉਂਕਿ ਕਾਉਂਟਰ ਵਾਲਾ ਏਰੀਆ ਧਾਤੂ ਦੀਆਂ ਤਾਰਾਂ ਤੇ ਦਰਵਾਜੇ ਨਾਲ ਸੁਰੱਖਿਅਤ ਸੀ, ਇਸੇ ਲਈ ਲੁਟੇਰਿਆਂ ਨੂੰ ਗੱਲੇ ਤੱਕ ਪੁੱਜਣ ਲਈ ਕਾਫੀ ਮੁਸ਼ੱਕਤ ਕਰਨੀ ਪਈ, ਪਰ ਫਿਰ ਵੀ ਲੁਟੇਰੇ ਜਾਂਦੇ ਹੋਏ ਨਕਦੀ ਤੇ ਸਿਗਰੇਟ ਦੇ ਪੈਕੇਟ ਨਾਲ ਲੈ ਗਏ। ਇੱਕ ਲੁਟੇਰਾ ਤਾਂ ਜਾਂਦੇ ਹੋਏ ਆਪਣੇ ਨਾਲ ਲੋਲੀਪੋਪ ਤੇ ਆਈਸਕ੍ਰੀਮ ਵੀ ਲੈ ਗਿਆ।
ਮੌਕੇ 'ਤੇ ਇੱਕ ਮਹਿਲਾ ਕਰਮਚਾਰੀ ਮੌਜੂਦ ਸੀ, ਪਰ ਜਦੋਂ ਉਸ ਨੇ ਲੁਟੇਰਿਆਂ ਨੂੰ ਆਉਂਦਿਆਂ ਦੇਖਿਆ ਤਾਂ ਉਹ ਤੁਰੰਤ ਕਿਤੇ ਲੁੱਕ ਗਈ ਤੇ ਮੁੜ ਦੁਬਾਰਾ ਨਹੀਂ ਦਿਖੀ।
ਪੁਲਿਸ ਹੁਣ ਮਾਮਲੇ ਦੀ ਛਾਣਬੀਣ ਕਰ ਰਹੀ ਹੈ ਤੇ ਲੁਟੇਰਿਆਂ ਦੀ ਭਾਲ ਵਿੱਚ ਹੈ।