ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਉਪਨਗਰ ਉਟਾਹੂਹੂ ਦੀ ਬਿਏਟੀ ਸਟਰੀਟ ਵਿੱਚ ਅਚਾਨਕ ਹੀ ਰਿਹਾਸ਼ੀਆਂ ਨੂੰ 3 ਜੋਰਦਾਰ ਧਮਾਕੇ ਸੁਣੇ ਤੇ ਕੁਝ ਦੇਰ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਇਲਾਕੇ ਵਿੱਚ ਕਿਸੇ ਦੀ ਮੌਤ ਹੋ ਗਈ ਹੈ। ਤੜਕੇ 2.15 'ਤੇ ਵਾਪਰੀ ਇਸ ਘਟਨਾ ਨੂੰ ਪੁਲਿਸ ਨੇ ਕਤਲ ਦਾ ਕੇਸ ਮੰਨਦਿਆਂ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਉਕਤ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਤੇ ਪੁਲਿਸ ਅਨੁਸਾਰ ਇਸ ਲਈ ਕਿਸੇ ਅਸਲੇ ਦੀ ਵਰਤੋੰ ਕੀਤੀ ਗਈ ਸੀ।
ਰਿਹਾਇਸ਼ੀਆਂ ਅਨੁਸਾਰ ਇਹ ਬਹੁਤ ਡਰਾ ਦੇਣ ਵਾਲੀ ਘਟਨਾ ਹੈ, ਕਿਉਂਕਿ ਪਹਿਲਾਂ ਕਦੇ ਵੀ ਇਸ ਇਲਾਕੇ ਵਿੱਚ ਅਜਿਹਾ ਕੁਝ ਨਹੀਂ ਵਾਪਰਿਆ ਹੈ।
ਦੱਸਦੀਏ ਕਿ 2021 ਵਿੱਚ ਹੁਣ ਤੱਕ ਨਿਊਜੀਲੈਂਡ ਵਿੱਚ 27 ਕਤਲ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।