ਆਕਲੈਂਡ (ਹਰਪ੍ਰੀਤ ਸਿੰਘ) - ਕਾਉਂਟਡਾਊਨ ਵਾਲਿਆਂ ਦਾ ਟੀਚਾ ਹੈ ਕਿ 2025 ਤੱਕ ਉਨ੍ਹਾਂ ਦੇ ਨਿਊਜੀਲੈਂਡ ਭਰ ਦੇ ਸਾਰੇ ਸਟੋਰਾਂ ਵਿੱਚ ਕੈਜ-ਫਰੀ ਆਂਡੇ ਹੀ ਵੇਚੇ ਜਾਣਗੇ ਤੇ ਇਸੇ ਮੁਹਿੰਮ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ ਤੇ ਮਿਲਫੋਰਡ, ਵਾਇਹੀਕਿ ਆਈਲੈਂਡ, ਗ੍ਰੇਅ ਲਿਨ, ਕ੍ਰਾਫਟਨ ਡਾਊਨ ਤੇ ਨਿਊਟਨ ਸਟੋਰਾਂ ਤੋਂ ਕੈਜਡ ਆਂਡੇ ਚੁੱਕ ਦਿੱਤੇ ਗਏ ਹਨ।
ਦੱਸਦੀਏ ਕੇ ਕੈਜ-ਫਰੀ ਆਂਡੇ ਉਨ੍ਹਾਂ ਨੂੰ ਕਹਿੰਦੇ ਹਨ, ਜਿਨ੍ਹਾਂ ਆਂਡਿਆਂ ਦੀ ਪੈਦਾਵਾਰ ਕਰਨ ਵਾਲੀਆਂ ਮੁਰਗੀਆਂ ਨੂੰ ਖੁੱਲੇ ਵਿੱਚ ਘੁੰਮਣ, ਖਾਣ-ਪੀਣ ਲਈ ਛੱਡਿਆ ਜਾਂਦਾ ਹੈ, ਜਦਕਿ ਕੈਜਡ ਆਂਡਿਆਂ ਦੀ ਪੈਦਾਵਾਰ ਕਰਨ ਵਾਲੀਆਂ ਮੁਰਗੀਆਂ ਨੂੰ ਪਿੰਜਰਿਆਂ ਆਦਿ ਵਿੱਚ ਹੀ ਸੀਮਿਤ ਰੱਖਿਆ ਜਾਂਦਾ ਹੈ।
ਕੇਜ-ਫਰੀ ਆਂਡਿਆਂ ਨੂੰ ਜਿਆਦਾ ਸਿਹਤ ਲਈ ਜਿਆਦਾ ਵਧੀਆ ਮੰਨਿਆਂ ਜਾਂਦਾ ਹੈ।