ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾਵਾਇਰਸ ਕਰਕੇ ਏਅਰ ਨਿਊਜੀਲੈਂਡ ਵਲੋਂ ਚੀਨ ਲਈ ਲਗਭਗ ਬੰਦ ਹੀ ਕਰ ਦਿੱਤੀਆਂ ਗਈਆਂ ਹਵਾਈ ਉਡਾਣਾ ਦੁਬਾਰਾ ਸ਼ੁਰੂ ਕਰਨ ਤੋਂ ਪਹਿਲਾਂ ਅਜੇ ਕੁਝ ਹੋਰ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਏੇਅਰ ਨਿਊਜੀਲੈਂਡ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲੇ ਮਹੀਨੇ ਤੋਂ ਸ਼ੰਘਾਈ ਦੀ ਹਵਾਈ ਉਡਾਣਾ ਦੀ ਤਾਂ ਗਿਣਤੀ ਵਧਾ ਦਿੱਤੀ ਜਾਏਗੀ, ਪਰ ਹਾਂਗਕਾਂਗ ਲਈ ਅਪ੍ਰੈਲ ਜਾਂ ਫਿਰ ਮਈ ਦਾ ਸਮਾਂ ਵੀ ਗੁਜਰ ਸਕਦਾ ਹੈ। ਅਜਿਹਾ ਸਰਕਾਰ ਵਲੋਂ ਲਾਈਆਂ ਗਈਆਂ ਸਖਤ 'ਟ੍ਰੈਵਲ ਰੈਸਟਰੀਕਸ਼ਨ' ਦੇ ਕਰਕੇ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਸਿਰਫ ਨਿਊਜੀਲੈਂਡ ਹੀ ਨਹੀਂ ਬਲਕਿ ਹੋਰਨਾਂ ਕਈ ਮੁਲਕਾਂ ਵਲੋਂ ਇਹ ਵੀ ਇਹ ਪਾਬੰਦੀਆਂ ਲਾਈਆਂ ਗਈਆਂ ਹਨ ਅਤੇ ਇਸ ਦੇ ਕਰਕੇ ਏਅਰ ਲਾਈਨਜ ਨੂੰ ਹੋ ਰਿਹਾ ਘਾਟਾ ਏਵੀਏਸ਼ਨ ਇੰਡਸਟਰੀ ਵਿੱਚ ਸਭ ਤੋਂ ਵੱਡੇ ਘਾਟੇ ਵਜੋਂ ਮੰਨਿਆ ਜਾ ਰਿਹਾ ਹੈ।