ਆਕਲੈਂਡ (ਹਰਪ੍ਰੀਤ ਸਿੰਘ) - ਮੌਸਮ ਮਾਹਿਰਾਂ ਤੇ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਕੱਲ ਬੁੱਧਵਾਰ ਨੂੰ ਨਿਊਜੀਲੈਂਡ ਵਿੱਚ ਦਿਖਣ ਵਾਲੇ ਸੁਪਰ ਬਲੱਡ ਮੂਨ ਲਈ ਮੌਸਮ ਬਿਲਕੁਲ ਸਾਫ ਰਹੇਗਾ ਤੇ ਇਸਨੂੰ ਦੇਖਣ ਦੇ ਚਾਹਵਾਨਾ ਲਈ ਸਿਰਫ 14 ਮਿੰਟ ਦਾ ਸਮਾਂ ਹੋਏਗਾ, ਨਿਊਜੀਲੈਂਡ ਦੇ ਸਮੇਂ ਅਨੁਸਾਰ ਰਾਤ 11.11 ਤੋਂ 11.25 ਤੱਕ ਇਸ ਕੁਦਰਤੀ ਨਜਾਰੇ ਨੂੰ ਦੇਖਿਆ ਜਾ ਸਕੇਗਾ।
40 ਸਾਲਾਂ ਬਾਅਦ ਵਾਪਰਨ ਵਾਲੀ ਇਹ ਘਟਨਾ ਨਿਊਜੀਲੈਂਡ ਦੇ ਸਾਊਥਲੈਂਡ, ਓਟੇਗੋ, ਵੈਸਟ ਕੋਸਟ, ਕੈਂਟਰਬਰੀ, ਤਾਸਮਨ, ਨੈਲਸਨ, ਮਾਰਲਬੋਰੋ, ਵੈਲੰਿਗਟਨ, ਮਾਨਾਵਾਟੁ-ਵੈਂਗਨੁਈ, ਤਾਰਾਨਾਕੀ, ਵਾਇਕਾਟੋ ਤੇ ਆਕਲੈਂਡ ਦੇ ਅਸਮਾਨ ਵਿੱਚ ਦਿਖੇਗੀ। ਇਸ ਮੌਕੇ ਚੰਦਰਮਾ 30% ਵਧੇਰੇ ਚਮਕਦਾਰ ਤੇ 14% ਵਧੇਰੇ ਵੱਡਾ ਦਿਖੇਗਾ।