ਆਕਲੈਂਡ (ਹਰਪ੍ਰੀਤ ਸਿੰਘ) - ਵਿਕਟੋਰੀਆ ਦੇ ਮੈਲਬੋਰਨ ਵਿੱਚ ਅੱਜ ਸਾਹਮਣੇ ਆਏ 11 ਨਵੇਂ ਕਮਿਊਨਿਟੀ ਕੇਸਾਂ ਤੋਂ ਬਾਅਦ ਵਿਕਟੋਰੀਆ ਸਰਕਾਰ ਨੇ ਸੂਬੇ ਭਰ ਵਿੱਚ ਅੱਜ ਰਾਤ ਤੋਂ 7 ਦਿਨਾਂ ਲਈ ਸੰਪੂਰਨ ਲੌਕਡਾਊਨ ਲਾਉਣ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਸੂਬੇ ਵਿੱਚ 15 ਕਮਿਊਨਿਟੀ ਕੇਸ ਮੌਜੂਦ ਸਨ ਤੇ ਇਨ੍ਹਾਂ ਕੇਸਾਂ ਨਾਲ ਕੁੱਲ ਕੇਸਾਂ ਦੀ ਗਿਣਤੀ 26 ਪੁੱਜ ਗਈ ਹੈ। ਕਮਿਊਨਿਟੀ ਕੇਸਾਂ ਵਿੱਚ ਰੋਕ ਲਾਈ ਜਾ ਸਕੇ, ਇਸੇ ਲਈ ਇਹ ਫੈਸਲਾ ਲਿਆ ਗਿਆ ਹੈ।
ਦੂਜੇ ਪਾਸੇ ਨਿਊਜੀਲੈਂਡ ਸਰਕਾਰ ਨੇ ਵੀ ਤਾਸਮਨ ਟਰੈਵਲ ਬਬਲ 'ਤੇ ਮੰਗਲਵਾਰ ਰਾਤ ਤੋਂ 72 ਘੰਟਿਆਂ ਲਈ ਆਰਜੀ ਰੋਕ ਲਾ ਦਿੱਤੀ ਸੀ, ਜੋ ਕਿ ਕੱਲ ਰਾਤ ਖਤਮ ਹੋਣ ਜਾ ਰਹੀ ਹੈ, ਪਰ ਕਿਉਂਕਿ ਅਜੇ ਹਾਲਾਤ ਸੁਧਰੇ ਨਹੀਂ ਹਨ, ਇਸੇ ਲਈ ਨਿਊਜੀਲੈਂਡ ਵੀ ਉਡਾਣਾ ਵਿੱਚ ਇਸ ਰੋਕ ਦੇ ਫੈਸਲੇ ਨੂੰ ਅੱਗੇ ਵਧਾ ਸਕਦਾ ਹੈ, ਇਸ ਲਈ ਜਲਦ ਹੀ ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਤੇ ਡਾਕਟਰ ਐਸ਼ਲੀ ਬਲੂਮਫਿਲਡ ਅਪਡੇਟ ਦੇਣ ਜਾ ਰਹੇ ਹਨ।