ਵੈਲਿੰਗਟਨ : ਕਲੱਬ ਪ੍ਰਬੰਧਕਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ “ਵੈਲਿੰਗਟਨ ਮੇਲਾ ਮੇਲਣਾ ਦਾ” ਸ਼ੋਅ ਦੀਆ ਸੱਤਰ ਫ਼ੀਸਦ ਟਿਕਟਾਂ ਦੀ ਵਿਕਰੀ ਹੋ ਚੁੱਕੀ ਹੈ ਅਤੇ ਰਹਿੰਦੀਆਂ ਟਿਕਟਾਂ ਤੇਜ਼ੀ ਨਾਲ ਵਿਕ ਰਹੀਆਂ ਹਨ। ਆਉਂਦੇ ਸ਼ਨੀਵਾਰ ਨੂੰ ਸ਼ਾਮ ਸਾਢੇ ਪੰਜ ਵਜੇ ਇੰਡੀਅਨ ਕਲਚਰਲ ਸੈਂਟਰ ਪਿਟੋਨੀ ਦੇ ਦਰਵਾਜ਼ੇ ਦਰਸ਼ਕਾਂ ਲਈ ਖੋਲ ਦਿੱਤੇ ਜਾਣਗੇ। ਮੂਹਰਲੀਆਂ ਕਤਾਰਾਂ ‘ਵ ਬੈਠਣ ਲਈ ਦਰਸ਼ਕਾਂ ਨੂੰ ਸਮੇ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ! ਪਹਿਲਾ ਆਓ, ਪਹਿਲੀਆਂ ਸੀਟਾਂ ਪਾਓ! ਇਸ ਤੋਂ ਇਲਾਵਾ ਖਾਣ-ਪੀਣ ਅਤੇ ਹੋਰ ਸਟਾਲਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਜਾਗੋ, ਗਿੱਧਾ, ਭੰਗੜਾ ਆਦਿ ਪੇਸ਼ਕਾਰੀਆਂ ਤੋਂ ਬਾਅਦ ਦਰਸ਼ਕਾਂ ਦੇ ਨੱਚਣ-ਟੱਪਣ ਖੁੱਲ੍ਹੇ ਪਿੜ ਵਿੱਚ ਲਾਈਵ ਡੀ.ਜੇ. ਦਾ ਪ੍ਰਸਾਰਣ ਕੀਤਾ ਜਾਵੇਗਾ।
ਹੋਰ ਜਾਣਕਾਰੀ ਪੋਸਟਰ ‘ਤੇ ਦਿੱਤੇ ਨੰਬਰਾਂ ਰਾਹੀਂ ਸੰਪਰਕ ਕਰ ਸਕਦੇ ਹੋ