ਆਕਲੈਂਡ (ਹਰਪ੍ਰੀਤ ਸਿੰਘ) -ਸਟੇਟਸ ਐਨ ਜੈਡ ਅਨੁਸਾਰ ਆਉਂਦੇ ਕੁਝ ਸਾਲਾਂ ਵਿੱਚ ਏਸ਼ੀਅਨ ਭਾਈਚਾਰੇ ਦੀ ਆਬਾਦੀ ਨਿਊਜੀਲੈਂਡ ਵਿੱਚ ਕਾਫੀ ਤੇਜੀ ਨਾਲ ਵਧੇਗੀ।
ਪੋਪੁਲੇਸ਼ਨ ਐਸਟੀਮੇਟਸ ਐਂਡ ਪ੍ਰੋਜੈਕਸ਼ਨ ਮੈਨੇਜਰ ਹਮੀਸ਼ ਸਲੇਕ ਅਨੁਸਾਰ ਏਸ਼ੀਅਨ ਭਾਈਚਾਰੇ ਦੀ ਆਬਾਦੀ ਮਾਓਰੀ ਭਾਈਚਾਰੇ ਨਾਲੋਂ ਵੀ ਤੇਜੀ ਨਾਲ ਵਧੇਗੀ।
ਬਾਕੀ ਦੇ ਇਥਨਿਕ ਭਾਈਚਾਰਿਆਂ ਦੀ ਆਬਾਦੀ ਵਿੱਚ ਵੀ ਵਾਧਾ ਹੋਏਗਾ ਪਰ ਸਭ ਤੋਂ ਵੱਧ ਗਿਣਤੀ ਏਸ਼ੀਅਨ ਭਾਈਚਾਰੇ ਦੀ ਵਧੇਗੀ। 2018 ਵਿੱਚ ਜੋ ਆਬਾਦੀ 16% ਸੀ, ਉਹ 2043 ਤੱਕ ਵੱਧ ਕੇ 26% ਹੋ ਜਾਏਗੀ, ਭਾਵ ਹਰ 4 ਰਿਹਾਇਸ਼ੀਆਂ ਵਿੱਚ ਇੱਕ ਏਸ਼ੀਅਨ ਮੂਲ ਦਾ ਵਿਅਕਤੀ ਹੋਏਗਾ।
ਇਸ ਰਿਪੋਰਟ ਅਨੁਸਾਰ ਯੂਰਪੀਅਨ ਇਥਨਿਕ ਗਰੁੱਪ ਦੀ ਆਬਾਦੀ ਸਭ ਤੋਂ ਘੱਟ ਵਧੇਗੀ।
2024-2027 ਤੱਕ ਏਸ਼ੀਅਨ ਭਾਈਚਾਰੇ ਦੀ ਆਬਾਦੀ 1 ਮਿਲੀਅਨ ਦਾ ਆਂਕੜਾ ਛੁਹੇਗੀ, ਜਦਕਿ 2028-2032 ਤੱਕ ਮਾਓਰੀ ਭਾਈਚਾਰੇ ਦੀ ਆਬਾਦੀ।