ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਦੀ ਕਿਸੇ ਵੀ ਸਰਕਾਰੀ ਸੰਸਥਾ 'ਤੇ ਹੁਣ ਤੱਕ ਹੋਏ ਸਾਈਬਰ ਅਟੈਕ ਵਿੱਚੋਂ ਵਾਇਕਾਟੋ ਡੀ ਐਚ ਬੀ 'ਤੇ ਹੋਇਆ ਸਾਈਬਰ ਅਟੈਕ ਬਹੁਤ ਗੰਭੀਰ ਦਰਜੇ ਦਾ ਹੈ, ਜਿਸ ਕਰਕੇ ਹੁਣ ਤੱਕ ਸਟਾਫ ਤੇ ਮਰੀਜ ਪ੍ਰਭਾਵਿਤ ਹੋ ਰਹੇ ਹਨ।
ਲਗਭਗ ਦੋ ਹਫਤੇ ਪਹਿਲਾਂ ਹੋਏ ਸਾਈਬਰ ਅਟੈਕ ਕਰਕੇ ਅਜੇ ਵੀ ਵਾਇਕਾਟੋ ਡੀ ਐਚ ਬੀ ਦੇ ਕਈ ਮਹਿਕਮੇ ਪੂਰੀ ਤਰ੍ਹਾਂ ਕਾਰਜਸ਼ੀਲ ਨਹੀਂ ਹੋ ਸਕਦੇ ਹਨ ਤੇ ਡਾਕਟਰ ਹੱਥੀਂ ਲਿਖਤਾਂ ਲਿਖ ਕੇ ਮਰੀਜਾਂ ਦੇ ਰਿਕਾਰਡ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।
ਮਨਿਸਟਰੀ ਆਫ ਹੈਲਥ ਦੇ ਡਾਇਰੇਕਟਰ ਜਨਰਲ ਆਫ ਡਾਟਾ ਐਂਡ ਡਿਜੀਟਲ ਸ਼ੇਨ ਹੰਟਰ ਅਨੁਸਾਰ ਅੱਜ ਦੇ ਯੁੱਗ ਵਿੱਚ ਇਹ ਬਹੁਤ ਮੱਹਤਵਪੂਰਨ ਹੈ ਕਿ ਸਾਈਬਰ ਕ੍ਰਿਮਿਨਲਾਂ ਤੋਂ ਕਿਸ ਤਰ੍ਹਾਂ ਬਚਿਆ ਜਾਏ, ਉਨ੍ਹਾਂ ਦੂਜੀਆਂ ਡੀ ਐਚ ਬੀ ਨੂੰ ਵੀ ਆਪਣੇ ਸਿਸਟਮ ਅਪ-ਟੂ-ਡੇਟ ਰੱਖਣ ਦੀ ਗੱਲ ਆਖੀ ਹੈ।
ਇਸ ਸਾਈਬਰ ਹਮਲੇ ਵਿੱਚ ਕਈ ਮਰੀਜਾਂ ਦੀ ਨਿੱਜੀ ਜਾਣਕਾਰੀ ਵੀ ਚੋਰੀ ਹੋਈ ਹੈ ਤੇ ਉਨ੍ਹਾਂ ਨੂੰ ਅੱਜ-ਕੱਲ ਵਿੱਚ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ ਜਾਏਗਾ।