ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਹਰ ਸਾਲ ਜੂਨ ਦਾ ਮਹੀਨਾ ਪੂਰੇ ਸਿੱਖ ਜਗਤ ਲਈ ਅਸਹਿ ਦੁੱਖ ਦਾ ਪ੍ਰਤੀਕ ਬਣਕੇ ਆਉਂਦਾ ਹੈ | ਕਿਓਂਕਿ ਤਿੰਨ ਦਹਾਕੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਜਖਮ ਅੱਲੇ ਹਨ |
ਦੇਸ਼ ਦੁਨੀਆਂ ਵਿਚ ਵੱਸਦਾ ਪੰਜਾਬੀ ਭਾਈਚਾਰਾ ਇਸ ਮਹੀਨੇ ਹਕੂਮਤੀ ਜਬਰ ਦੀ ਭੇਟ ਚੜੇ ਹਜ਼ਾਰਾਂ ਮਾਸੂਮ ਲੋਕਾਂ ਨੂੰ ਯਾਦ ਕਰਦਾ ਹੈ | ਇਸੇ ਸਿਲਸਿਲੇ ਤਹਿਤ ਨਿਊਜ਼ੀਲੈਂਡ ਵੱਸਦੇ ਪੰਜਾਬੀ ਮੂਲ ਦੇ ਬਜ਼ੁਰਗਾਂ ਵਲੋਂ 4 ਜੂਨ ਨੂੰ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਰੰਭ ਕੀਤੇ ਜਾ ਰਹੇ ਹਨ | ਜਿਹਨਾਂ ਦੇ ਕਿ ਭੋਗ 6 ਜੂਨ ਐਤਵਾਰ ਨੂੰ 12 ਪੈਣਗੇ |
ਇਸ ਮੌਕੇ ਨਿਊਜ਼ੀਲੈਂਡ ਵੱਸਦੇ ਪੰਜਾਬੀ ਮੂਲ ਦੇ ਬਜ਼ੁਰਗਾਂ ਵਲੋਂ ਭਾਰਤ ਵਿਚ ਕਰੋਨਾ ਮਹਾਂਮਾਰੀ ਤੋਂ ਪੀੜਤ ਲੋਕਾਂ ਲਈ 4 ਜੂਨ ਨੂੰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ ਅਤੇ 5 ਜੂਨ ਦਿਨ ਸ਼ਨੀਵਾਰ ਦਿੱਲੀ ਦੀਆਂ ਬਰੂਹਾਂ ਤੇ ਸੰਘਰਸ਼ ਕਰ ਰਹੇ ਕਿਸਾਨ ਭਰਾਵਾਂ ਦੇ ਤੰਦਰੁਸਤੀ ਅਤੇ ਜਜਬਾ ਬਣਾਈ ਰੱਖਣ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ |
ਵਧੇਰੇ ਜਾਣਕਾਰੀ ਲਈ ਸੰਗਤਾਂ ਬਾਬਾ ਗੁਰਚਰਨ ਸਿੰਘ ਚਕਰ ਵਾਲਿਆਂ ਨਾਲ 0272888764 ਤੇ ਸੰਪਰਕ ਕੀਤਾ ਜਾ ਸਕਦਾ ਹੈ |