ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਇੱਕ ਹੈਮਿਲਟਨ ਵਾਸੀ ਵਲੋਂ ਪਾਵਰਬਾਲ ਫਰਸਟ ਡੀਵਿਜਨ ਦਾ $16.5 ਮਿਲੀਅਨ ਦਾ ਇਨਾਮ ਜਿੱਤੇ ਜਾਣ ਦੀ ਖਬਰ ਹੈ।
ਜੇਤੂ ਟਿਕਟ ਮਾਈ ਲੋਟੋ ਵਲੋਂ ਵੇਚੀ ਗਈ ਸੀ, ਜਿੱਥੇ ਪਾਵਰਬਾਲ ਫਰਸਟ ਡਿਵੀਜਨ ਦਾ ਇਨਾਮ $16.5 ਮਿਲੀਅਨ ਦਾ ਰਿਹਾ, ਉੱਥੇ ਹੀ ਲੋਟੋ ਫਰਸਟ ਡਿਵੀਜਨ ਦਾ ਇਨਾਮ $500,000 ਦਾ ਸੀ। ਅੱਜ ਦਾ ਇਹ ਜੈਤੂ ਪਾਵਰਬਾਲ ਦਾ ਇਸ ਸਾਲ ਦਾ 11ਵਾਂ ਜੈਤੂ, ਇਸ ਤੋਂ ਸਿਰਫ ਇੱਕ ਮਹੀਨਾ ਪਹਿਲਾਂ ਆਕਲੈਂਡ ਵਾਸੀ ਨੇ $12.3 ਮਿਲੀਅਨ ਦਾ ਇਨਾਮ ਆਪਣੀ ਝੋਲੀ ਪਾਇਆ ਸੀ।
ਜੈਤੂ ਵਲੋਂ ਇਹ ਪੈਸਾ ਆਪਣੇ ਪਰਿਵਾਰ ਦਾ ਚੰਗਾ ਭਵਿੱਖ ਬਨਾਉਣ ਲਈ ਵਰਤੇ ਜਾਣ ਦੀ ਗੱਲ ਕਹੀ ਗਈ ਹੈ।
$500,000 ਵਾਲਾ ਇਨਾਮ ਟੌਰੰਗੇ ਦੇ ਵਸਨੀਕ ਵਲੋਂ ਜਿੱਤਿਆ ਗਿਆ ਹੈ।