ਆਕਲੈਂਡ (ਹਰਪ੍ਰੀਤ ਸਿੰਘ) ਦਸੰਬਰ 9, 2019 ਵਿੱਚ ਵਾਈਟ ਆਈਲੈਂਡ ਜਵਾਲਾਮੁਖੀ 'ਤੇ ਹੋਏ ਧਮਾਕੇ ਦੇ ਕਰਕੇ 22 ਜਣੇ ਮਾਰੇ ਗਏ ਸਨ ਤੇ 25 ਗੰਭੀਰ ਰੂਪ ਵਿੱਚ ਜਖਮੀ ਹੋ ਗਏ ਸਨ। ਇਨ੍ਹਾਂ ਜਖਮੀਆਂ ਨੂੰ ਬਚਾਉਣ ਲਈ ਸਰਵਿਸਮੈਨ ਐਮ ਨੂੰ ਵਿਸ਼ੇਸ਼ ਟੀਮ ਦਾ ਲੀਡਰ ਬਣਾ ਕੇ ਆਈਲੈਂਡ 'ਤੇ ਭੇਜਿਆ ਗਿਆ ਸੀ। ਸਰਵਿਸਮੈਨ ਐਮ ਦਾ ਨਾਮ ਸੁਰੱਖਿਆ ਕਾਰਨਾ ਕਰਕੇ ਗੁਪਤ ਰੱਖਿਆ ਗਿਆ ਹੈ।
ਉਨ੍ਹਾਂ ਕੋਲ 17 ਸਾਲਾਂ ਦਾ ਬੰਬ, ਬਾਰੂਦ ਤੇ ਖਤਰਨਾਕ ਹਲਾਤਾਂ ਨਾਲ ਨਜਿੱਠਣ ਦਾ ਤਜੁਰਬਾ ਸੀ ਤੇ ਇਸੇ ਹੁਨਰ ਦਾ ਉਨ੍ਹਾਂ ਆਈਲੈਂਡ 'ਤੇ ਬਖੁਬੀ ਉਪਯੋਗ ਵੀ ਲਿਆ ਤੇ ਬਹੁਤ ਹੀ ਗੰਭੀਰ ਹਲਾਤਾਂ ਚੋਂ 6 ਜਣਿਆਂ ਦੀ ਜਾਨ ਬਚਾਈ।
ਹੁਣ ਸਰਵਿਸਮੈਨ ਐਮ ਤੇ ਉਨ੍ਹਾਂ ਦੇ ਨਾਲ ਲੈਫਟੀਨੈਂਟ ਕਰਨਲ ਐਡਮ ਮੋਡ ਨੂੰ ਡੀ ਐਸ ਡੀ (ਡਿਸਟਿਨਗੁਇਸ਼ਡ ਸਰਵਿਸ ਡੇਕੋਰੇਸ਼ਨ) ਸਨਮਾਨ ਨਾਲ ਕੁਈਨ ਦੇ ਜਨਮਦਿਨ ਮੌਕੇ ਸਨਮਾਨਿਤ ਕੀਤਾ ਜਾਏਗਾ। ਪਰਿਵਾਰ ਅਨੁਸਾਰ ਇਹ ਉਨ੍ਹਾਂ ਲਈ ਬਹੁਤ ਵੱਡੀ ਉਪਲਬਧੀ ਹੈ।