ਆਕਲੈਂਡ (ਹਰਪ੍ਰੀਤ ਸਿੰਘ) - ਭਾਰਤ ਵਿੱਚ ਕੋਰੋਨਾ ਮਹਾਂਮਾਰੀ ਕਰਕੇ ਫਸੇ ਹੋਏ ਉਨ੍ਹਾਂ ਭਾਰਤੀ ਵਿਦਿਆਰਥੀਆਂ ਲਈ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਕੁਝ ਰਾਹਤ ਭਰੀ ਖਬਰ ਹੈ, ਜੋ ਇਸ ਵੇਲੇ ਭਾਰਤ ਵਿੱਚ ਫਸੇ ਬੈਠੇ ਹਨ।
ਇਨ੍ਹਾਂ ਵਿਦਿਆਰਥੀਆਂ ਲਈ ਮਨਿਸਟਰੀ ਆਫ ਐਕਸਟਰਨਲ ਅਫੇਅਰਜ਼ (ਐਮ ਈ ਏ) ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵਿਟਰ ਰਾਂਹੀ @MEAIndia
ਅਤੇ ਇਨ੍ਹਾਂ ਦੋ ਈਮੇਲ ਪਤਿਆਂ ਰਾਂਹੀ us.oia2@mea.gov.in and so1oia2@mea.gov.in, ਓ ਆਈ ਏ ਡਿਵੀਜਨ-II ਨੂੰ ਸੰਪਰਕ ਕਰਨ ਲਈ ਕਿਹਾ ਹੈ।
ਵਿਦਿਆਰਥੀਆਂ ਨੂੰ ਆਪਣੇ ਈ-ਮੇਲ ਪਤੇ ਤੇ ਮੋਬਾਇਲ ਨੰਬਰ ਭੇਜਣ ਲਈ ਕਿਹਾ ਗਿਆ ਹੈ। ਸਰਕਾਰ ਵਲੋਂ ਇਨ੍ਹਾਂ ਵਿਦਿਆਰਥੀਆਂ ਦੀ ਹਰ ਸੰਭਵ ਮੱਦਦ ਦੀ ਕੋਸ਼ਿਸ਼ ਕਰਨ ਦੀ ਗੱਲ ਆਖੀ ਗਈ ਹੈ।