Sunday, 13 June 2021
07 June 2021 New Zealand

ਏਅਰ ਨਿਊਜੀਲੈਂਡ ਨੇ ਭਾਰਤੀ ਮੂਲ ਦੇ ਨਿਖਿਲ ਰਵੀਸ਼ੰਕਰ ਨੂੰ ਚੁਣਿਆ ‘ਚੀਫ ਡੀਜੀਟਲ ਆਫਿਸਰ’

ਏਅਰ ਨਿਊਜੀਲੈਂਡ ਨੇ ਭਾਰਤੀ ਮੂਲ ਦੇ ਨਿਖਿਲ ਰਵੀਸ਼ੰਕਰ ਨੂੰ ਚੁਣਿਆ ‘ਚੀਫ ਡੀਜੀਟਲ ਆਫਿਸਰ’ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਏਅਰ ਨਿਊਜੀਲੈਂਡ ਨੇ ਅੱਜ ਭਾਰਤੀ ਮੂਲ ਦੇ ਨਿਖਿਲ ਰਵੀਸ਼ੰਕਰ ਨੂੰ 'ਚੀਫ ਡੀਜੀਟਲ ਆਫਿਸਰ' ਵਜੋ ਚੁਣਿਆ ਹੈ। ਨਿਖਿਲ ਆਪਣੇ ਅਨੁਭਵ ਨਾਲ ਏਅਰ ਨਿਊਜੀਲੈਂਡ ਨੂੰ ਕੋਰੋਨਾ ਦੇ ਆਰਥਿਕ ਬੁਰੇ ਪ੍ਰਭਾਵਾਂ ਤੋਂ ਉਭਾਰਨ ਲਈ ਅਹਿਮ ਕਿਰਦਾਰ ਨਿਭਾਉਣਗੇ।
ਨਿਖਿਲ ਹੁਣ ਤੱਕ ਵੈਕਟਰ ਨਿਊਜੀਲੈਂਡ ਨਾਲ ਕੰਮ ਕਰਦੇ ਆ ਰਹੇ ਸਨ ਤੇ 2017 ਤੋਂ ਇਸੇ ਉਪਾਧੀ 'ਤੇ ਹੀ ਵੈਕਟਰ ਵਿੱਚ ਵੀ ਕੰਮ ਕਰ ਰਹੇ ਸਨ।
ਏਅਰ ਨਿਊਜੀਲੈਂਡ ਵਿੱਚ ਨਿਖਿਲ, ਜੈਨੀਫਰ ਸੀਪਲ ਦੀ ਥਾਂ ਅਹੁਦਾ ਸੰਭਾਲਣਗੇ, ਜੈਨੀਫਰ ਇਸ ਅਹੁਦੇ 'ਤੇ 2 ਸਾਲ ਕੰਮ ਕਰ ਚੁੱਕੇ ਹਨ ਤੇ ਹੁਣ ਵਾਪਿਸ ਉਹ ਅਮਰੀਕਾ ਜਾ ਰਹੇ ਹਨ।
ਦੱਸਦੀਏ ਕਿ ਨਿਖਿਲ ਐਕਸੇਂਚਰ ਨਿਊਜੀਲੈਂਡ ਅਤੇ ਸਪਾਰਕ ਨਾਲ ਬਤੌਰ ਮੈਨੇਜਿੰਗ ਡਾਇਰੈਕਟਰ ਦੀਆਂ ਭੂਮਿਕਾਵਾਂ ਨਿਭਾਅ ਚੁੱਕੇ ਹਨ।
ਏਅਰ ਨਿਊਜੀਲੈਂਡ ਦੇ ਮੁੱਖ ਪ੍ਰਬੰਧਕ ਗਰੇਗ ਫੋਰੇਨ ਨੇ ਉਨ੍ਹਾਂ ਦਾ ਕੰਪਨੀ ਵਿੱਚ ਸੁਆਗਤ ਕਰਦਿਆਂ ਆਸ ਪ੍ਰਗਟਾਈ ਕਿ ਉਹ ਆਪਣੀ ਜਾਣਕਾਰੀ ਅਤੇ ਅਨੁਭਵ ਨਾਲ ਕੰਪਨੀ ਲਈ ਕਾਫੀ ਸਹਾਇਕ ਸਿੱਧ ਹੋਣਗੇ। ਦੱਸਦੀਏ ਕਿ ਨਿਖਿਲ ਨੂੰ ਇਹ ਅਹੁਦਾ ਦੇਣ ਤੋਂ ਪਹਿਲਾਂ ਦੁਨੀਆਂ ਭਰ ਵਿੱਚ ਇਸ ਪੋਸਟ ਲਈ ਉਮੀਦਵਾਰਾਂ ਦੀ ਖੋਜ ਕੀਤੀ ਗਈ ਸੀ।

ADVERTISEMENT
NZ Punjabi News Matrimonials