Sunday, 13 June 2021
08 June 2021 New Zealand

ਪੰਜਾਬ ਵਿਰਾਸਤ ਭਵਨ ਮੈਨੁਰੇਵਾ 'ਚ ਨਵ ਨਿਯੁਕਤ ਐਥਨਿਕ ਕਮਿਊਨਟੀ ਅਫ਼ਸਰ ਦੀ ਕਾਰੋਬਾਰੀਆਂ ਨਾਲ ਮੀਟਿੰਗ |

ਪੰਜਾਬ ਵਿਰਾਸਤ ਭਵਨ ਮੈਨੁਰੇਵਾ 'ਚ ਨਵ ਨਿਯੁਕਤ ਐਥਨਿਕ ਕਮਿਊਨਟੀ ਅਫ਼ਸਰ ਦੀ ਕਾਰੋਬਾਰੀਆਂ ਨਾਲ ਮੀਟਿੰਗ | - NZ Punjabi News

ਆਕਲੈਂਡ (ਤਰਨਦੀਪ ਬਿਲਾਸਪੁਰ ) ਆਕਲੈਂਡ ਦੇ ਪੰਜਾਬ ਵਿਰਾਸਤ ਭਵਨ ਜੋ ਕਿ ਮੈਨੁਰੇਵਾ ਵਿਖੇ ਸਥਿਤ ਹੈ ਵਿਖੇ ਅੱਜ ਕਾਊਂਟੀ ਮੈਨੁਕਾਓ ਪੁਲਿਸ ਦੇ ਐਥਨਿਕ ਮਾਮਲਿਆਂ ਦੇ ਅਫ਼ਸਰ ਵਿਪਨ ਜ਼ਿੰਟਾ ਵਲੋਂ ਲੋਕਲ ਕਾਰੋਬਾਰੀਆਂ ਨਾਲ ਸਕਿਓਰਟੀ ਬਾਬਤ ਮੁੱਦਿਆਂ ਬਾਰੇ ਮੀਟਿੰਗ ਕੀਤੀ ਗਈ | ਉਕਤ ਮੀਟਿੰਗ ਦਾ ਆਯੋਜਿਨ ਪੁਲਿਸ ਐਡਵਾਈਜ਼ਰ ਜਸਪ੍ਰੀਤ ਸਿੰਘ ਰਾਜਪੁਰਾ ਵਲੋਂ ਕੀਤਾ ਗਿਆ | ਜਿਥੇ ਰਾਜਪੁਰਾ ਹੁਰਾਂ ਨੇ ਨਵ ਨਿਯੁਕਤ ਐਥਨਿਕ ਮਾਮਲਿਆਂ ਦੇ ਨਵੇਂ ਇੰਚਾਰਜ ਵਿਪਨ ਜ਼ਿੰਟਾ ਨੂੰ ਜੀ ਆਇਆ ਕਿਹਾ ,ਓਥੇ ਹੀ ਭਾਈਚਾਰੇ ਦੇ ਤੌਖਲਿਆਂ ਬਾਬਤ ਗੱਲਬਾਤ ਵੀ ਕੀਤੀ |
ਇਸਤੋਂ ਬਾਅਦ ਵਿਪਨ ਜ਼ਿੰਟਾ ਹੁਰਾਂ ਨੇ ਜਿਥੇ ਉਹਨਾਂ ਦੀ ਭੂਮਿਕਾ ਬਾਬਤ ਗੱਲਬਾਤ ਕੀਤੀ | ਓਥੇ ਹੀ ਲੋਕਲ ਕਾਰੋਬਾਰੀਆਂ ਨੂੰ ਪੁਲਿਸ ਦੇ ਸਹਿਯੋਗ ਨਾਲ ਸਪਰੇਅ ਸਿਸਟਮ ਲਗਵਾਉਣ ਲਈ ਕਿਹਾ | ਉਹਨਾਂ ਅਨੁਸਾਰ ਉਕਤ ਸਿਸਟਮ ਦੀ ਬਾਜ਼ਾਰ ਵਿਚ ਕੀਮਤ 4000 ਡਾਲਰ ਹੈ | ਜਦੋਂ ਕਿ ਉਹਨਾਂ ਵਲੋਂ ਇਹ 250 ਡਾਲਰ ਦੀ ਨਿਗੂਣੀ ਕੀਮਤ ਉੱਪਰ ਲੋਕਲ ਕਾਰੋਬਾਰੀਆਂ ਲਈ ਸਬਸਿਡੀ ਤੇ ਲਗਵਾ ਕਿ ਦਿੱਤਾ ਜਾ ਰਿਹਾ ਹੈ | ਇਹ ਸਬਸਿਡੀ ਜੂਨ ਮਹੀਨੇ ਦੇ ਅੰਤ ਤੱਕ ਹੀ ਜਾਰੀ ਰਹੇਗੀ |
ਉਹਨਾਂ ਨੇ ਇਸ ਮੌਕੇ ਕਾਰੋਬਾਰੀ ਰਵਿੰਦਰ ਸਿੰਘ ਭੁੱਲਰ ਹੁਰਾਂ ਨੂੰ ਵੀ ਆਪਣੇ ਕਾਰੋਬਾਰ ਤੇ ਉਕਤ ਸਿਸਟਮ ਲਗਵਾਏ ਜਾਣ ਤੋਂ ਬਾਅਦ ਹੋਏ ਤਜੁਰਬੇ ਨੂੰ ਸਾਂਝਾ ਕਰਨ ਲਈ ਕਿਹਾ | ਕਿ ਕਿਸ ਤਰੀਕੇ ਉਹਨਾਂ ਦੀ ਅਤੇ ਉਹਨਾਂ ਦੇ ਮੁਲਾਜ਼ਮਾਂ ਦੀ ਉਕਤ ਸਿਸਟਮ ਫਿੱਟ ਕਰਨ ਤੋਂ ਬਾਅਦ ਬੱਚਤ ਹੋਈ |
ਇਸ ਮੌਕੇ ਆਕਲੈਂਡ ਰਟੇਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਲੂਥਰ ਨੇ ਕਾਰੋਬਾਰੀਆਂ ਵਲੋਂ ਪੁਲਿਸ ਦੀ ਕਿਸੇ ਘਟਨਾਂ ਮੌਕੇ ਦੇਰ ਨਾਲ ਪਹੁੰਚਣ ਅਤੇ ਕਾਰਵਾਈ ਨੂੰ ਲੈਕੇ ਢਿੱਲੀ ਕਾਰਗੁਜ਼ਾਰੀ ਉੱਪਰ ਸਵਾਲ ਵੀ ਉਠਾਏ |
ਇਸ ਮੌਕੇ ਜਿਥੇ ਪੰਜਾਬ ਵਿਰਾਸਤ ਭਵਨ ਦੀ ਟੀਮ ਵਲੋਂ ਗੁਰਦੀਪ ਸਿੰਘ ਲੂਥਰ ਨੇ ਧੰਨਵਾਦ ਕੀਤਾ | ਉਥੇ ਹੀ ਇਸ ਮੌਕੇ ਚਾਹ ਅਤੇ ਸਨੈਕਸ ਦਾ ਪ੍ਰਬੰਧ ਵੀ ਕੀਤਾ ਗਿਆ ਸੀ |
ਇਸ ਮੌਕੇ ਸਾਬੀ ਬੋਲੀਨਾ ,ਡੈਨੀ ਰਾਏ ,ਕੁਲਵੰਤ ਸਿੰਘ ਖ਼ੈਰਾਬਾਦੀ ,ਕੁਲਦੀਪ ਸਿੰਘ (ਬਲੈਕ ਬੁੱਲ) ,ਸਨੀ , ਕੁਲਦੀਪ ਸਿੰਘ ਲੂਥਰ ,ਰਵੀ ਲੂਥਰ ,ਅਵਤਾਰ ਟਹਿਣਾ ,ਮਨਜਿੰਦਰ ਸਿੰਘ ਬਾਸੀ , ਰਵਿੰਦਰ ਮੁਹਾਰ ਆਦਿ ਸਥਾਨਿਕ ਕਾਰੋਬਾਰੀ ਸ਼ਾਮਿਲ ਸਨ |

ADVERTISEMENT
NZ Punjabi News Matrimonials