Sunday, 13 June 2021
08 June 2021 New Zealand

ਨਿਊਜੀਲ਼ੈਂਡ ਤੇ ਅੰਤਰ-ਰਾਸ਼ਟਰੀ ਪੁਲਿਸ ਦੀ ਵੱਡੀ ਕਾਰਵਾਈ ਵਿੱਚ 35 ਗ੍ਰਿਫਤਾਰ ਤੇ ਕਈ ਮਿਲੀਅਨ ਦੀ ਪ੍ਰਾਪਰਟੀ ਜਬਤ

ਨਿਊਜੀਲ਼ੈਂਡ ਤੇ ਅੰਤਰ-ਰਾਸ਼ਟਰੀ ਪੁਲਿਸ ਦੀ ਵੱਡੀ ਕਾਰਵਾਈ ਵਿੱਚ 35 ਗ੍ਰਿਫਤਾਰ ਤੇ ਕਈ ਮਿਲੀਅਨ ਦੀ ਪ੍ਰਾਪਰਟੀ ਜਬਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਵੇਰੇ ਕੀਤੀ ਗਈ ਇੱਕ ਵਿਸ਼ੇਸ਼ ਪ੍ਰੈੱਸ ਵਾਰਤਾ ਵਿੱਚ ਨੈਸ਼ਨਲ ਆਰਗੇਨਾਈਜਡ ਕਰਾਈਮ ਗਰੁੱਪ ਡਾਇਰੇਕਟਰ ਡਿਟੇਕਟਿਵ ਸੁਪਰੀਟੈਨਡੇਂਟ ਗ੍ਰੇਗ ਵਿਲੀਅਮਜ਼ ਨੇ ਦੱਸਿਆ ਕਿ ਬੀਤੇ ਦਿਨੀਂ ਸ਼ਾਮ 4 ਵਜੇ ਨਿਊਜੀਲੈਂਡ ਪੁਲਿਸ ਨੇ ਨਾਰਥ ਆਈਲੈਂਡ ਵਿੱਚ 37 ਥਾਵਾਂ 'ਤੇ ਛਾਪੇਮਾਰੀ ਕੀਤੀ।
ਆਪਰੇਸ਼ਨ ਟਰੋਜਨ ਸ਼ੀਲਡ ਨਾਮ ਦੇ ਇਸ ਆਪਰੇਸ਼ਨ ਤਹਿਤ 300 ਪੁਲਿਸ ਕਰਮਚਾਰੀ ਸ਼ਾਮਿਲ ਸਨ।
ਇਸ ਮੌਕੇ 35 ਜਣਿਆ ਦੀ ਗ੍ਰਿਫਤਾਰੀ ਪਾਈ ਗਈ ਤੇ 900 ਦੋਸ਼ ਦਾਇਰ ਕੀਤੇ ਗਏ, ਇਨ੍ਹਾਂ ਹੀ ਨਹੀਂ 3.7 ਮਿਲੀਅਨ ਦੀ ਪ੍ਰਾਪਰਟੀ ਇਸ ਮੌਕੇ ਜਬਤ ਵੀ ਕੀਤੀ ਗਈ।
ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਆਕਲੈਂਡ ਜਿਲ੍ਹਾ ਅਦਾਲਤ ਤੇ ਹੈਮਿਲਟਨ ਜਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਤੇ ਉਨ੍ਹਾਂ 'ਤੇ ਡਰਗ ਡਿਲੀਂਗ ਤੇ ਮਨੀ ਲਾਂਡਰਿੰਗ ਜਿਹੇ ਦੋਸ਼ ਦਾਇਰ ਕੀਤੇ ਗਏ ਹਨ।
ਜਬਤ ਕੀਤੀ ਪ੍ਰਾਪਰਟੀ ਵਿੱਚ ਘਰ, ਮਹਿੰਗੀਆਂ ਗੱਡੀਆਂ, ਕਿਸ਼ਤੀ, ਮੋਬਾਇਲ ਫੋਨ ਤੇ $1 ਮਿਲੀਅਨ ਦੀ ਨਕਦੀ ਸ਼ਾਮਿਲ ਹੈ।
ਅੱਜ ਇਸ ਮਾਮਲੇ ਵਿੱਚ ਹੋਰ ਵਾਰੰਟ ਜਾਰੀ ਕੀਤੇ ਗਏ ਹਨ ਤੇ ਪੁਲਿਸ ਨੂੰ ਆਸ ਹੈ ਕਿ ਕਈ ਹੋਰ ਗ੍ਰਿਫਤਾਰੀਆਂ ਅੱਜ ਹੋਣੀਆਂ ਸੰਭਵ ਹਨ।

ADVERTISEMENT
NZ Punjabi News Matrimonials