Sunday, 13 June 2021
08 June 2021 New Zealand

28 ਸਾਲਾ ਜਸਵੀਰ ਸਿੰਘ ਦੀ ਭਾਲ ਲਈ ਹੈਮਿਲਟਨ ਪੁਲਿਸ ਨੇ ਭਾਈਚਾਰੇ ਨੂੰ ਕੀਤੀ ਬੇਨਤੀ

28 ਸਾਲਾ ਜਸਵੀਰ ਸਿੰਘ ਦੀ ਭਾਲ ਲਈ ਹੈਮਿਲਟਨ ਪੁਲਿਸ ਨੇ ਭਾਈਚਾਰੇ ਨੂੰ ਕੀਤੀ ਬੇਨਤੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਹੈਮਿਲਟਨ ਪੁਲਿਸ ਨੇ ਗੁੰਮਸ਼ੁਦਾ ਹੋਏ 28 ਸਾਲਾ ਜਸਵੀਰ ਸਿੰਘ ਸਬੰਧੀ ਜਨਤਕ ਸੂਚਨਾ ਜਾਰੀ ਕੀਤੀ ਹੈ। ਜਸਵੀਰ ਸਿੰਘ ਨੂੰ ਅਖੀਰਲੀ ਵਾਰ ਹੈਮਿਲਟਨ ਵਿੱਚ ਸ਼ਾਮ 3 ਵਜੇ ਦੇ ਲਗਭਗ ਦੇਖਿਆ ਗਿਆ ਸੀ।
ਜਸਵੀਰ ਸਿੰਘ ਹੈਮਿਲਟਨ ਜਾਂ ਫਿਰ ਬੇਅ ਆਫ ਪਲੈਂਟੀ ਵਿੱਚ ਹੋ ਸਕਦਾ ਹੈ। ਜਸਵੀਰ ਸਿੰਘ ਦਾ ਕੱਦ 198 ਸੈਂਟੀਮੀਟਰ ਹੈ, ਜੇ ਕੋਈ ਉਸਨੂੰ ਮਿਲੇ ਜਾਂ ਦੇਖੇ ਤਾਂ 105 ਨੰਬਰ 'ਤੇ ਕਾਲ ਕਰਕੇ 210607/3939 ਇਸ ਫਾਈਲ ਨੰਬਰ ਸਬੰਧੀ ਜਾਣਕਾਰੀ ਦੇ ਸਕਦਾ ਹੈ।

ADVERTISEMENT
NZ Punjabi News Matrimonials