Sunday, 13 June 2021
08 June 2021 New Zealand

ਜੁਲਾਈ ਵਿੱਚ ਨਿਊਜੀਲੈਂਡ ਵਾਸੀਆਂ ਲਈ ਆ ਰਹੇ 1 ਮਿਲੀਅਨ ਕੋਰੋਨਾ ਵੈਕਸੀਨ ਦੇ ਟੀਕੇ

ਜੁਲਾਈ ਵਿੱਚ ਨਿਊਜੀਲੈਂਡ ਵਾਸੀਆਂ ਲਈ ਆ ਰਹੇ 1 ਮਿਲੀਅਨ ਕੋਰੋਨਾ ਵੈਕਸੀਨ ਦੇ ਟੀਕੇ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਤੇ ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਵਲੋਂ ਸਾਂਝੇ ਤੌਰ 'ਤੇ ਨਿਊਜੀਲੈਂਡ ਵਾਸੀਆਂ ਨੂੰ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਜੁਲਾਈ ਵਿੱਚ ਨਿਊਜੀਲੈਂਡ ਵਾਸੀਆਂ ਲਈ 1 ਮਿਲੀਅਨ ਫਾਈਜ਼ਰ ਕੰਪਨੀ ਦੀਆਂ ਹੋਰ ਵੈਕਸੀਨ ਨਿਊਜੀਲੈਂਡ ਪੁੱਜ ਰਹੀਆਂ ਹਨ। ਇਹ ਵੈਕਸੀਨ ਜੁਲਾਈ ਦੇ ਅੱਧ ਤੋਂ ਬਾਅਦ ਕਈ ਸ਼ਿਪਮੈਂਟ ਦੇ ਰੂਪ ਵਿੱਚ ਨਿਊਜੀਲੈਂਡ ਪੁੱਜਣਗੀਆਂ।
ਇਸ ਵੈਕਸੀਨ ਦੀ ਮੱਦਦ ਨਾਲ ਗਰੁੱਪ 1, 2 ਤੇ 3 ਤਹਿਤ ਆਉਂਦੇ ਨਿਊਜੀਲੈਂਡ ਵਾਸੀਆਂ ਨੂੰ ਵੈਕਸੀਨ ਲਾਈ ਜਾਏਗੀ। ਦੱਸਦੀਏ ਕਿ ਓ ਈ ਸੀ ਡੀ ਦੇਸ਼ਾਂ ਦੀ ਸੂਚੀ ਵਿੱਚ ਕੋਰੋਨਾ ਵੈਕਸੀਨੇਸ਼ਨ ਦਾ ਪ੍ਰੋਗਰਾਮ ਚਲਾਉਣ ਦੇ ਸਬੰਧ ਵਿੱਚ ਨਿਊਜੀਲੈਂਡ 115ਵੇਂ ਨੰਬਰ 'ਤੇ ਹੈ।
ਸਰਕਾਰ ਦੀ ਯੋਜਨਾ ਹੈ ਕਿ ਜੁਲਾਈ ਅੰਤ ਤੱਕ ਆਮ ਲੋਕਾਂ ਨੂੰ ਕੋਰੋਨਾ ਵੈਕਸੀਨੇਸ਼ਨ ਲਾਉਣ ਦਾ ਪ੍ਰੋਗਰਾਮ ਸ਼ੁਰੂ ਹੋ ਜਾਏਗਾ। ਗਰੁੱਪ 1,2 ਤੇ 3 ਵਿੱਚ ਬਾਰਡਰ ਕਰਮਚਾਰੀ, ਫਰੰਟਲਾਈਨ ਹੈਲਥ ਵਰਕਰ ਤੇ 65 ਸਾਲ ਤੋਂ ਉੱਪਰ ਦੇ ਅਤੇ ਸਿਹਤ ਸੱਮਸਿਆਵਾਂ ਵਾਲੇ ਲੋਕ ਆਉਂਦੇ ਹਨ।

ADVERTISEMENT
NZ Punjabi News Matrimonials