Sunday, 13 June 2021
08 June 2021 New Zealand

ਪ੍ਰਵਾਸੀ ਕਰਮਚਾਰੀਆਂ ਨੂੰ ਤੰਗ ਕਰਨ ਦੇ ਮਾਮਲੇ ਵਿੱਚ ਦੱਖਣੀਆਕਲੈਂਡ ਦੀਆਂ 3 ਡੈਅਰੀ ਸ਼ਾਪ ਨੂੰ $57,000 ਅਦਾ ਕਰਨ ਦੇ ਹੁਕਮ

ਪ੍ਰਵਾਸੀ ਕਰਮਚਾਰੀਆਂ ਨੂੰ ਤੰਗ ਕਰਨ ਦੇ ਮਾਮਲੇ ਵਿੱਚ ਦੱਖਣੀਆਕਲੈਂਡ ਦੀਆਂ 3 ਡੈਅਰੀ ਸ਼ਾਪ ਨੂੰ $57,000 ਅਦਾ ਕਰਨ ਦੇ ਹੁਕਮ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਕਲੈਂਡ ਦੀਆਂ ਸਲੋਨੀ ਇੰਟਰਪ੍ਰਾਈਜ਼ਜ਼, ਸਲੋਨੀ ਹੋਲਡਿੰਗਸ ਲਿਮਟਿਡ, ਬੀ ਇੰਟਰਪ੍ਰਾਈਜਜ ਲਿਮਟਿਡ ਨੂੰ ਏਰਾ (ਇਮਪਲਾਇਮੈਂਟ ਰਿਲੇਸ਼ਨਜ਼ ਅਥਾਰਟੀ) ਵਲੋਂ ਆਪਣੇ ਸਾਬਕਾ ਪ੍ਰਵਾਸੀ ਕਰਮਚਾਰੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ ਵਿੱਚ $57,000 ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ।
ਦੋਸ਼ਾਂ ਵਿੱਚ ਕਰਮਚਾਰੀਆਂ ਨੂੰ ਘੱਟ ਤਨਖਾਹਾਂ ਦੇਣਾ, ਉਨ੍ਹਾਂ ਨਾਲ ਇਕਰਾਰ ਨਾ ਕਰਨਾ, ਘੱਟੋ-ਘੱਟ ਬਣਦੀ ਤਨਖਾਹ ਨਾ ਦੇਣਾ, ਐਨੁਅਲ ਹੋਲੀਡੇਜ਼ ਪੇਅ ਨਾ ਦੇਣਾ, ਕਰਮਚਾਰੀਆਂ ਦੇ ਰਿਕਾਰਡ ਨਾ ਰੱਖਣ ਜਿਹੇ ਦੋਸ਼ ਸ਼ਾਮਿਲ ਹਨ।
$57,000 ਦੇ ਇਸ ਹਰਜਾਨੇ ਵਿੱਚ ਡਾਇਰੈਕਟਰ ਬਲਵਿੰਦਰ ਸਿੰਘ ਨੂੰ $15,000 ਦਾ ਜੁਰਮਾਨਾ ਤੇ ਉਸਦੀ ਪਤਨੀ ਜਸਵਿੰਦਰ ਕੌਰ ਨੂੰ $5000 ਦਾ ਜੁਰਮਾਨਾ ਕੀਤੇ ਜਾਣਾ ਵੀ ਸ਼ਾਮਿਲ ਹੈ।
ਰੀਜਨਲ ਮੈਨੇਜਰ ਲੇਬਰ ਇੰਸਪੈਕਟਰ ਲੋਆ ਵਾਰਡ ਅਨੁਸਾਰ ਦੋਨਾਂ ਨੇ ਪਹਿਲਾਂ ਝੂਠ ਬੋਲਕੇ ਮਾਮਲੇ ਵਿੱਚ ਛਾਣਬੀਣ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਰ ਬਾਅਦ ਵਿੱਚ ਅਸਲੀਅਤ ਸਾਹਮਣੇ ਆ ਹੀ ਗਈ, ਹੁਣ ਇਨ੍ਹਾਂ ਦੋਨਾਂ ਮਾਲਕਾਂ 'ਤੇ 2 ਸਾਲ ਤੱਕ ਪ੍ਰਵਾਸੀ ਕਰਮਚਾਰੀਆਂ ਦੀ ਭਰਤੀ 'ਤੇ ਵੀ ਰੋਕ ਲਾ ਦਿੱਤੀ ਗਈ ਹੈ।
ਇਨ੍ਹਾਂ 'ਤੋਂ ਪਹਿਲਾਂ ਵੀ ਇਨ੍ਹਾਂ ਕੰਪਨੀਆਂ ਨੂੰ ਆਪਣੇ 2 ਕਰਮਚਾਰੀਆਂ ਨੂੰ ਤਨਖਾਹਾਂ ਆਦਿ ਨਾ ਦੇਣ ਦੇ ਮਾਮਲੇ ਵਿੱਚ $90,000 ਅਦਾ ਕਰਨ ਦੇ ਹੁਕਮ ਹੋ ਚੁੱਕੇ ਹਨ ਤੇ ਇਹ ਰਾਸ਼ੀ ਇਨ੍ਹਾਂ ਵਲੋਂ ਕਰਮਚਾਰੀਆਂ ਨੂੰ ਦਿੱਤੀ ਵੀ ਜਾ ਚੁੱਕੀ ਹੈ।

ADVERTISEMENT
NZ Punjabi News Matrimonials