Sunday, 13 June 2021
08 June 2021 New Zealand

ਸੜਕਾਂ 'ਤੇ ਘੁੰਮਦੀ ਇਸ ਨਕਲੀ ਪੁਲਿਸ ਦੀ ਗੱਡੀ ਨੇ ਵੈਲੰਿਗਟਨ ਵਾਸੀਆਂ ਨੂੰ ਪਾਇਆ ਦੁਚਿੱਤੀ ਵਿੱਚ

ਸੜਕਾਂ 'ਤੇ ਘੁੰਮਦੀ ਇਸ ਨਕਲੀ ਪੁਲਿਸ ਦੀ ਗੱਡੀ ਨੇ ਵੈਲੰਿਗਟਨ ਵਾਸੀਆਂ ਨੂੰ ਪਾਇਆ ਦੁਚਿੱਤੀ ਵਿੱਚ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਵੈਲੰਿਗਟਨ ਦੀਆਂ ਸੜਕਾਂ 'ਤੇ ਅੱਜ ਇੱਕ ਨਕਲੀ ਪੁਲਿਸ ਦੀ ਗੱਡੀ ਦੇਖੀ ਗਈ ਤੇ ਵੈਲੰਿਗਟਨ ਵਾਸੀ ਇਸ ਬਾਰੇ ਸੋਸ਼ਲ ਮੀਡੀਆ 'ਤੇ ਕਾਫੀ ਜਿਆਦਾ ਗੱਲਬਾਤ ਕਰਦੇ ਵੀ ਦਿਖੇ।
ਨਿਊਜੀਲੈਂਡ ਪੁਲਿਸ ਦੀ ਹੋਲਡਨ ਕੋਮੋਡਰ ਮਾਰਕੇ ਦੀ ਗੱਡੀ ਬਿਲਕੁਲ ਪੁਲਿਸ ਦੀ ਗੱਡੀ ਵਾਂਗ ਪੇਂਟ ਕੀਤੀ ਹੋਈ ਸੀ, ਬੱਸ ਇਸਦੇ ਸ਼ੀਸ਼ਿਆਂ 'ਤੇ ਲਿਖਿਆ ਸੀ ਕਿ ਇਹ ਪੁਲਿਸ ਦੀ ਗੱਡੀ ਨਹੀਂ ਹੈ ਤੇ ਨਾਲ ਹੀ ਪੁਲਿਸ ਵਾਲੇ ਲੋਗੋ ਨੂੰ ਟੇਪ ਨਾਲ ਢਕਿਆ ਸੀ।
ਇਸ ਪੁਲਿਸ ਦੀ ਗੱਡੀ ਬਾਰੇ ਸੋਸ਼ਲ ਮੀਡੀਆ 'ਤੇ ਸੈਂਕੜੇ ਲੋਕਾਂ ਨੇ ਕੁਮੈਂਟ ਵੀ ਕੀਤੇ, ਕਈਆਂ ਨੇ ਜਿੱਥੇ ਕਿਹਾ ਕਿ ਇਹ ਕੋਈ ਮਕੈਨਿਕ ਚਲਾ ਰਿਹਾ ਹੋਏਗਾ, ਉੱਥੇ ਹੀ ਕਈ ਅਜਿਹਾ ਵੀ ਕਹਿੰਦੇ ਨਜਰ ਆਏ ਕਿ ਗੱਡੀ ਦਾ ਨਵਾਂ ਮਾਲਕ ਪੁਲਿਸ ਦੇ ਰੰਗ ਵਾਲੀਆਂ ਪੱਟੀਆਂ ਉਤਰਵਾਉਣ ਚੱਲਿਆ ਹੋਏਗਾ।
ਪਰ ਅਸਲੀਅਤ ਵਿੱਚ ਇਹ ਇੱਕ ਅਜਿਹੀ ਗੱਡੀ ਸੀ, ਜੋ ਕਿ ਫਿਲਮਾਂ ਵਿੱਚ ਵਰਤੀ ਸ਼ੂਟਿੰਗ ਲਈ ਵਰਤੀ ਜਾਂਦੀ ਹੈ। ਕਿਉਂਕਿ ਨਿਊਜੀਲੈਂਡ ਪੁਲਿਸ ਫਿਲਮਾਂ ਦੀ ਸ਼ੂਟਿੰਗ ਲਈ ਗੱਡੀਆਂ ਦੀ ਵਰਤੋਂ ਕਰਨ ਨਹੀਂ ਦਿੰਦੀ, ਇਸ ਲਈ ਕਈ ਕੰਪਨੀਆਂ ਅਜਿਹੀਆਂ ਪੁਲਿਸ ਦੀਆਂ ਦਿੱਖ ਵਾਲੀਆਂ ਗੱਡੀਆਂ ਕਿਰਾਏ 'ਤੇ ਦਿੰਦੀਆਂ ਹਨ।

ADVERTISEMENT
NZ Punjabi News Matrimonials