Sunday, 13 June 2021
09 June 2021 New Zealand

ਜਾਣਕਾਰੀ ਹਾਸਿਲ ਕਰਨ ਲਈ ਇਮੀਗ੍ਰੇਸ਼ਨ ਨਿਊਜੀਲੈਂਡ ਵਰਤਦੀ ਨਕਲੀ ਸੋਸ਼ਲ ਮੀਡੀਆ ਖਾਤੇ

ਜਾਣਕਾਰੀ ਹਾਸਿਲ ਕਰਨ ਲਈ ਇਮੀਗ੍ਰੇਸ਼ਨ ਨਿਊਜੀਲੈਂਡ ਵਰਤਦੀ ਨਕਲੀ ਸੋਸ਼ਲ ਮੀਡੀਆ ਖਾਤੇ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਦੀ ਛਾਣਬੀਣ ਵਿੱਚ ਨਕਲੀ ਸੋਸ਼ਲ ਮੀਡੀਆ ਖਾਤਿਆਂ ਜਾਂ ਜਾਣਕਾਰੀ ਦੀ ਵਰਤੋਂ ਕਰਦੀ ਹੈ ਤੇ ਅਜਿਹਾ ਸੈਂਕੜੇ ਵਾਰ ਕੀਤੇ ਜਾਣ ਦੀ ਪੁਸ਼ਟੀ ਵੀ ਇਮੀਗ੍ਰੇਸ਼ਨ ਨਿਊਜੀਲੈਂਡ ਕਰ ਚੁੱਕੀ ਹੈ।
ਆਫਿਸ਼ਲ ਇਨਫਰਮੈਸ਼ਨ ਐਕਟ ਤਹਿਤ ਹਾਸਿਲ ਹੋਈ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਇਮੀਗ੍ਰੇਸ਼ਨ ਨਿਊਜੀਲੈਂਡ ਕਿਸੇ ਕੇਸ ਦੀ ਛਾਣਬੀਣ ਦੌਰਾਨ 4 ਸਟੇਜਾਂ ਵਿੱਚ ਸੋਸ਼ਲ ਮੀਡੀਆ ਤੇ ਹੋਰ ਆਨਲਾਈਨ ਜਾਣਕਾਰੀ ਦੀ ਵਰਤੋਂ ਕਰਦੀ ਹੈ।
ਪਹਿਲੀ ਸਟੇਜ ਵਿੱਚ ਗੂਗਲ ਸਰਚ ਤੇ ਪਬਲਿਕ ਪ੍ਰੋਫਾਈਲ ਆਉਂਦੀਆਂ ਹਨ, ਜਿਸ ਲਈ ਛਾਣਬੀਣ ਅਧਿਕਾਰੀ ਨੂੰ ਆਪਣੇ ਕਿਸੇ ਉੱਚ ਅਧਿਕਾਰੀ ਦੀ ਇਜਾਜਤ ਲੈਣ ਦੀ ਲੋੜ ਨਹੀਂ ਹੁੰਦੀ।
ਦੂਜੀ ਸਟੇਜ ਵਿੱਚ ਐਮ ਬੀ ਆਈ ਈ ਅਧਿਕਾਰੀ ਆਪਣੀ ਅਸਲ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਲਈ ਕਰਦਾ ਹੈ, ਕਿਉਂਕਿ ਇਸ ਜਾਣਕਾਰੀ ਤੋਂ ਬਗੈਰ ਸੋਸ਼ਲ ਮੀਡੀਆ ਸਾਈਟਸ 'ਤੇ ਅਕਸੈਸ ਹਾਸਿਲ ਨਹੀਂ ਹੋ ਸਕਦਾ।
ਤੀਜੀ ਸਟੇਜ ਵਿੱਚ ਡੀਸਕਰੀਟ ਸਰਚਿੰਗ ਨੂੰ ਕਹਿੰਦੇ ਹਨ, ਜਿਸ ਤਹਿਤ ਨਕਲੀ ਖਾਤਿਆਂ ਰਾਂਹੀ ਸੋਸ਼ਲ ਮੀਡੀਆ ਤੇ ਪ੍ਰਾਈਵੇਟ ਡਿਸਕਸ਼ਨ ਦੀ ਜਾਣਕਾਰੀ ਹਾਸਿਲ ਕਰਨ ਲਈ ਕੀਤੀ ਜਾਂਦੀ ਹੈ ਤੇ ਇਸ ਲਈ ਆਪਣੇ ਉੱਚ ਅਧਿਕਾਰੀ ਦੀ ਮਨਜੂਰੀ ਲੈਣਾ ਜਰੂਰੀ ਹੁੰਦਾ ਹੈ।
ਚੌਥੀ ਸਟੇਜ ਹੁੰਦੀ ਹੈ ਡਿਸਕਰੀਟ ਐਕਟਿਵ ਐਨਗੇਜਮੈਂਟ, ਇਸ ਤਹਿਤ ਨਕਲੀ ਖਾਤੇ ਦੀ ਵਰਤੋਂ ਸਬੰਧਿਤ ਵਿਅਕਤੀ ਨੂੰ ਮੈਸੇਜ ਭੇਜਣ ਲਈ ਜਾਂ ਉਸ ਨਾਲ ਗੱਲਬਾਤ ਕਰਨ ਲਈ ਕੀਤੀ ਜਾਂਦੀ ਹੈ।
ਐਮ ਬੀ ਆਈ ਈ ਅਨੁਸਾਰ 2020 ਤੋਂ ਜਦੋਂ ਅਜਿਹੀ ਜਾਣਕਾਰੀ ਨੂੰ ਵਰਤਣ ਦੀ ਮਾਨਤਾ ਮਿਲੀ ਹੈ, ਤੱਦ ਤੋਂ ਸਟੇਜ 2 ਨੂੰ ਸੈਂਕੜੇ ਵਾਰ ਵਰਤਿਆ ਜਾ ਚੁੱਕਾ ਹੈ, ਸਟੇਜ 3 ਨੂੰ 426 ਵਾਰ ਤੇ ਸਟੇਜ 4 ਨੂੰ ਅਜੇ ਤੱਕ ਇੱਕ ਵੀ ਵਾਰ ਨਹੀਂ ਵਰਤਿਆ ਗਿਆ ਹੈ।

ADVERTISEMENT
NZ Punjabi News Matrimonials