Sunday, 13 June 2021
09 June 2021 New Zealand

ਆਕਲੈਂਡ ਐਲਾਨਿਆ ਗਿਆ ਦੁਨੀਆਂ ਦਾ ਸਭ ਤੋਂ ਵਧੀਆ ਸ਼ਹਿਰ

ਆਕਲੈਂਡ ਐਲਾਨਿਆ ਗਿਆ ਦੁਨੀਆਂ ਦਾ ਸਭ ਤੋਂ ਵਧੀਆ ਸ਼ਹਿਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੋਰੋਨਾ ਮਹਾਂਮਾਰੀ ਨੇ ਇਕਨਾਮਿਸਟ ਇਨਟੇਲਿਜੈਂਸ ਯੂਨਿਟ (ਈ ਆਈ ਯੂ) ਦੀ ਸਲਾਨਾ ਸੂਚੀ, ਜਿਸ ਵਿੱਚ ਰਹਿਣ ਪੱਖੋਂ ਸਭ ਤੋਂ ਸੋਹਣੇ ਸ਼ਹਿਰ ਦੇ ਨਾਮ ਦਰਜ ਹੁੰਦੇ ਹਨ, ਉਸਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਇਸ ਵਾਰ ਦੀ ਸੂਚੀ ਵਿੱਚ ਆਕਲੈਂਡ ਸਭ ਤੋਂ ਪਹਿਲੇ ਨੰਬਰ 'ਤੇ ਆਇਆ ਹੈ।
ਆਕਲੈਂਡ ਨੇ ਵਿਆਨਾ ਦੀ ਥਾਂ ਇਸ ਵਾਰ ਸੂਚੀ ਵਿੱਚ ਲਈ ਹੈ, ਜੋ ਕਿ ਪਹਿਲੇ ਦੱਸਾਂ ਵਿੱਚ ਵੀ ਕਿਤੇ ਵੀ ਖੜਿਆ ਨਹੀਂ ਦਿਸਦਾ।
ਨਿਊਜੀਲ਼ੈਂਡ, ਆਸਟ੍ਰੇਲੀਆ ਤੇ ਜਾਪਾਨ ਨੇ ਇਸ ਸੂਚੀ ਵਿੱਚ ਟਾਪ ਕੀਤਾ ਹੈ।
ਨਿਊਜੀਲੈਂਡ ਵਿੱਚ ਲਾਏ ਕਰੜੇ ਲੌਕਡਾਊਨ ਦੇ ਨਤੀਜੇ ਵਜੋਂ ਹੀ ਇੱਥੇ ਹਾਲਾਤ ਸਧਾਰਨ ਰਹਿ ਸਕੇ ਹਨ ਤੇ ਇਸ ਕਰਕੇ ਆਕਲੈਂਡ ਵਾਸੀ ਕੋਰੋਨਾ ਤੋਂ ਪਹਿਲੇ ਜਿਹੇ ਆਮ ਹਲਾਤਾਂ ਵਿੱਚ ਜਿੰਦਗੀ ਦਾ ਆਨੰਦ ਮਾਣ ਸਕੇ ਹਨ।
ਦੱਸਦੀਏ ਕਿ ਬੀਤੇ ਸਾਲ ਦੀ ਇਹ ਸਲਾਨਾ ਰੈਕਿੰਗ ਨੂੰ ਕੋਰੋਨਾ ਮਹਾਂਮਾਰੀ ਕਰਕੇ ਰੱਦ ਕਰ ਦਿੱਤਾ ਗਿਆ ਸੀ।

ADVERTISEMENT
NZ Punjabi News Matrimonials