Sunday, 13 June 2021
09 June 2021 New Zealand

ਦੱਖਣੀ ਆਕਲੈਂਡ ਵਿੱਚ ਹਿਟ ਐਂਡ ਰਨ ਮਾਮਲੇ ਵਿੱਚ ਇੱਕ ਦੀ ਮੌਕੇ ‘ਤੇ ਮੌਤ,

ਪੁਲਿਸ ਨੇ ਕਈਆਂ ਨੂੰ ਲਾਈਆਂ ਹੱਥਕੜੀਆਂ
ਦੱਖਣੀ ਆਕਲੈਂਡ ਵਿੱਚ ਹਿਟ ਐਂਡ ਰਨ ਮਾਮਲੇ ਵਿੱਚ ਇੱਕ ਦੀ ਮੌਕੇ ‘ਤੇ ਮੌਤ, - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਵੇਰੇ ਦੱਖਣੀ ਆਕਲੈਂਡ ਦੇ ਮੈਂਗਰੀ ਦੇ ਥਾਮਸ ਰੋਡ 'ਤੇ ਇੱਕ ਘਟਨਾ ਵਾਪਰਨ ਦੀ ਖਬਰ ਹੈ, ਇਸ ਘਟਨਾ ਵਿੱਚ ਇੱਕ ਹਿੱਟ ਐਂਡ ਰਨ ਮਾਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ, ਇਸ ਤੋਂ ਇਲਾਵਾ ਮੌਕੇ 'ਤੇ ਹਥਿਆਰਬੰਦ ਪੁਲਿਸ ਦੇ ਪੁੱਜਣ ਦੀ ਖਬਰ ਵੀ ਹੈ, ਕਿਉਂਕਿ ਪੁਲਿਸ ਅਨੁਸਾਰ ਇਸ ਘਟਨਾ ਵਿੱਚ ਪਹਿਲਾਂ ਉਨ੍ਹਾਂ ਨੂੰ ਹਥਿਆਰ ਵਰਤੇ ਜਾਣ ਦੀ ਜਾਣਕਾਰੀ ਵੀ ਮਿਲੀ ਸੀ, ਪਰ ਅਸਲ ਵਿੱਚ ਅਜਿਹਾ ਕੁਝ ਵੀ ਨਹੀਂ ਹੋਇਆ ਸੀ।
ਇਸਦੇ ਨਾਲ ਹੀ ਮੌਕੇ 'ਤੇ ਘੱਟੋ-ਘੱਟ ਜਣਿਆਂ ਨੂੰ ਹੱਥਕੜੀ ਲੱਗਿਆਂ ਵੀ ਦੇਖਿਆ ਗਿਆ, ਪਰ ਪੁਲਿਸ ਨੇ ਇਸ ਸਬੰਧੀ ਪੁਸ਼ਟੀ ਕਰ ਦਿੱਤੀ ਹੈ ਕਿ ਅਜਿਹਾ ਸਿਰਫ ਮਾਮਲੇ ਦੀ ਗੰਭੀਰਤਾ ਤੇ ਪੁੱਛਗਿਛ ਦੇ ਚਲਦਿਆਂ ਹੀ ਕੀਤਾ ਗਿਆ ਸੀ ਤੇ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।
ਜਿਸ ਗੱਡੀ ਨੇ ਮ੍ਰਿਤਕ ਨੂੰ ਟੱਕਰ ਮਾਰੀ ਸੀ, ਉਹ ਮੌਕੇ ਤੋਂ ਫਰਾਰ ਹੋ ਗਈ ਦੱਸੀ ਜਾ ਰਹੀ ਹੈ।

ADVERTISEMENT
NZ Punjabi News Matrimonials