Sunday, 13 June 2021
09 June 2021 New Zealand

ਅੱਜ ਨਿਊਜੀਲੈਂਡ ਭਰ ਵਿੱਚ ਹੋਈ ਨਰਸਾਂ ਦੀ ਹੜਤਾਲ ਮੌਕੇ ਦਿਖੇ ਬੜੇ ਹੀ ਵਧੀਆ ਸਲੋਗਨਾਂ ਵਾਲੇ ਤਖਤੇ

ਅੱਜ ਨਿਊਜੀਲੈਂਡ ਭਰ ਵਿੱਚ ਹੋਈ ਨਰਸਾਂ ਦੀ ਹੜਤਾਲ ਮੌਕੇ ਦਿਖੇ ਬੜੇ ਹੀ ਵਧੀਆ ਸਲੋਗਨਾਂ ਵਾਲੇ ਤਖਤੇ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਜੋ ਨਿਊਜੀਲੈਂਡ ਭਰ ਵਿੱਚ ਨਰਸਾਂ ਦੀ ਹੜਤਾਲ ਹੋਈ ਹੈ, ਇਹ ਨਿਊਜੀਲੈਂਡ ਨਰਸਜ਼ ਆਰਗੇਨਾਈਜੇਸ਼ਨ (ਐਨ ਜੈਡ ਐਨ ਓ) ਦੇ ਸੱਦੇ ਦੇ ਕੀਤੀ ਗਈ ਸੀ, ਇਹ ਇੱਕ ਦਿਨਾ ਹੜਤਾਲ ਸ਼ਾਮ 7 ਵਜੇ ਤੱਕ ਜਾਰੀ ਰਹੇਗੀ।
ਨਰਸਾਂ ਵਲੋਂ ਪਿਛਲੇ ਕੁਝ ਸਮੇਂ ਵਿੱਚ ਆਪਣੇ ਕੰਮ ਦੌਰਾਨ ਵਧੇ ਦਬਾਅ, ਘੱਟ ਤਨਖਾਹਾਂ ਤੇ ਲਗਾਤਾਰ ਨਰਸਿੰਘ ਕਰਮਚਾਰੀਆਂ ਦੀ ਗਿਣਤੀ ਵਿੱਚ ਆ ਰਹੀ ਕਮੀ ਦੇ ਚਲਦਿਆਂ ਰੋਸ ਪ੍ਰਗਟਾਇਆ ਜਾ ਰਿਹਾ ਸੀ। ਸਭ ਤੋਂ ਵੱਡੀ ਮੰਗ ਤਨਖਾਹਾਂ ਵਿੱਚ 17% ਵਾਧੇ ਦੀ ਮੰਗ ਕੀਤੀ ਗਈ ਸੀ।
ਪਰ ਇਸ ਨੂੰ ਸਰਕਾਰ ਨੇ ਨਹੀਂ ਮੰਨਿਆ ਤੇ ਮਨਿਸਟਰ ਐਂਡਰਿਊ ਲਿਟਲ ਨੇ ਇਸ 'ਤੇ ਬੋਲਦਿਆਂ ਕਿਹਾ ਕਿ ਅਜੇ ਸਰਕਾਰ ਨਰਸਾਂ ਦੀ ਇਹ ਮੰਗ ਪੂਰੀ ਨਹੀਂ ਕਰ ਸਕਦੀ ਤੇ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਤੇ ਸਮੇਂ ਦੇ ਨਾਲ ਹੱਲ ਲੱਭੇ ਜਾਣਗੇ।
ਨਰਸਾਂ ਇਸ ਤੋਂ ਬਿਲਕੁਲ ਵੀ ਸੰਤੁਸ਼ਟ ਨਹੀਂ ਹਨ ਤੇ ਨਿਊਜੀਲੈਂਡ ਦੇ ਲਗਭਗ ਹਰ ਸ਼ਹਿਰ ਵਿੱਚ ਅੱਜ ਸੜਕਾਂ 'ਤੇ ਨਰਸਾਂ ਦਿਖੀਆਂ ਤੇ ਇਸ ਦੌਰਾਨ ਉਨ੍ਹਾਂ ਨੇ ਸਰਕਾਰ ਨੂੰ ਸ਼ਰਮਸਾਰ ਕਰਨ ਵਾਲੇ ਕਈ ਸਲੋਗਨ ਲਿਖੇ ਤਖਤੇ ਹੱਥਾਂ ਵਿੱਚ ਫੜੇ ਦਿਖੇ।
ਇਸ ਹੜਤਾਲ ਦਾ ਸਮਰਥਨ ਮਾਓਰੀ ਪਾਰਟੀ ਵਲੋਂ ਵੀ ਕੀਤਾ ਗਿਆ।

ADVERTISEMENT
NZ Punjabi News Matrimonials