Sunday, 13 June 2021
09 June 2021 New Zealand

ਮਾਓਰੀ ਮੂਲ ਦੇ ਨਿਵਾਸੀਆਂ ਨੇ ਖੋਜਿਆ ਸਭ ਤੋਂ ਪਹਿਲਾਂ ਐਨਟਾਰਕਟੀਕਾ

ਮਾਓਰੀ ਮੂਲ ਦੇ ਨਿਵਾਸੀਆਂ ਨੇ ਖੋਜਿਆ ਸਭ ਤੋਂ ਪਹਿਲਾਂ ਐਨਟਾਰਕਟੀਕਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਓਟੇਗੋ ਯੂਨੀਵਰਸਿਟੀ ਦੇ ਅਸੋਸੀਏਟ ਪ੍ਰੋਫੈਸਰ ਪ੍ਰੈਸੀਲਾ ਵੇਹੀ ਦਾ ਮੰਨਣਾ ਹੈ ਕਿ ਮਾਓਰੀ ਮੂਲ ਦੇ ਨਿਵਾਸੀਆਂ ਦਾ ਨਾਮ ਉਨ੍ਹਾਂ ਪਹਿਲੇ ਲੋਕਾਂ ਵਿੱਚ ਸ਼ੁਮਾਰ ਹੋ ਸਕਦਾ ਹੈ ਜਿਨ੍ਹਾਂ ਨੇ ਐਨਟਾਰਕਟੀਕਾ ਦੀ ਧਰਤੀ 'ਤੇ ਸਭ ਤੋਂ ਪਹਿਲਾਂ ਪੈਰ ਧਰਿਆ ਹੋਏ।

ਇਹ ਰਿਸਰਚ ਮਨਾਕੀ ਵੇਨੁਆ ਲੈਂਡਕੇਅਰ ਰਿਸਰਚ ਤੇ ਟੀ ਰੁਨਾਂਗਾ ਓ ਨਗਾਈ ਤਾਹੁ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ ਹੈ। ਰਿਸਰਚ ਪ੍ਰੋਜੈਕਟ ਮੁਖੀ ਡਾਕਟਰ ਵੈਹੀ ਅਨੁਸਾਰ ਮਾਓਰੀ ਮੂਲ ਦੇ ਨਿਵਾਸੀਆਂ ਦਾ ਰਿਸ਼ਤਾ ਐਂਟਾਰਕਟੀਕਾ ਨਾਲ 7ਵੀਂ ਸ਼ਤਾਬਦੀ ਦਾ ਨਿਕਲ ਰਿਹਾ ਹੈ।
ਰਿਸਰਚ ਵਿੱਚ ਓਰਲ ਹਿਸਟਰੀ ਨੂੰ ਆਧਾਰ ਬਣਾਇਆ ਗਿਆ ਹੈ, ਜਿਸ ਵਿੱਚ ਇਤਿਹਾਸਿਕ ਤੱਥਾਂ ਨੂੰ ਪੁਖਤਾ ਕਰਨ ਲਈ ਪੁਰਾਣੀਆਂ ਕਥਾਵਾਂ ਤੇ ਅਨੁਭਵਾਂ ਨੂੰ ਆਧਾਰ ਬਣਾਇਆ ਜਾਂਦਾ ਹੈ।
ਵੇਹੀ ਨੂੰ ਆਸ ਹੈ ਕਿ ਉਹ ਇਸ ਸਬੰਧ ਵਿੱਚ ਇੱਕ ਨਾ ਇੱਕ ਦਿਨ ਜਰੂਰ ਉਸ ਤਾਰੀਖ ਨੂੰ ਉਲੀਕ ਲੈਣਗੇ, ਜਿਸ ਤੋਂ ਇਸ ਤੱਥ ਦੀ ਪੁਸ਼ਟੀ ਹੋ ਜਾਏਗੀ ਤੇ ਇਸ ਲਈ ਨਿਊਜੀਲੈਂਡ ਦੇ ਇਵੀ ਮੂਲ ਦੇ ਨਿਵਾਸੀਆਂ ਨਾਲ ਉਨ੍ਹਾਂ ਨੂੰ ਹੋਰ ਖੋਜ ਕਰਨੀ ਪਏਗੀ।

ADVERTISEMENT
NZ Punjabi News Matrimonials