ਆਕਲੈਂਡ (ਹਰਪ੍ਰੀਤ ਸਿੰਘ) - ਪੈਰਿਸ ਓਲੰਪਿਕਸ ਤੋਂ ਗੋਲਡ, ਸਿਲਵਰ ਤੇ ਬ੍ਰੋਂਜ ਮੈਡਲ ਜਿੱਤ ਵਾਪਸੀ ਕਰ ਰਹੇ ਨਿਊਜੀਲੈਂਡ ਦੇ ਐਥਲੀਟਾਂ ਦਾ ਘਰ ਵਾਪਿਸ ਪੁੱਜਣ 'ਤੇ ਬਹੁਤ ਹੀ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਅੱਜ ਇਹ ਐਥਲੀਟ ਜੱਦੋਂ ਆਕਲੈਂਡ ਏਅਰਪੋਰਟ ਪੁੱਜੇ ਤਾਂ ਉਨ੍ਹਾਂ ਦਾ ਵੱਡੀ ਗਿਣਤੀ ਵਿੱਚ ਪੁੱਜੇ ਲੋਕਾਂ ਨੇ ਪੂਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਨ੍ਹਾਂ ਐਥਲੀਟਾਂ ਲਈ ਆਕਲੈਂਡ ਏਅਰਪੋਰਟ 'ਤੇ ਖੁਸ਼ੀ ਵਿੱਚ ਉੱਚੀ-ਉੱਚੀ ਨਾਅਰੇ ਲਾਏ ਜਾ ਰਹੇ ਸਨ। ਨਿਊਜੀਲੈਂਡ ਨੇ ਪੈਰਿਸ ਓਲੰਪਿਕਸ ਵਿੱਚ 10 ਗੋਲਡ, 7 ਸਿਲਵਰ ਤੇ 3 ਬ੍ਰੋਂਜ ਮੈਡਲ ਜਿੱਤੇ ਹਨ ਤੇ ਇਨ੍ਹਾਂ ਮੈਡਲਾਂ ਵਿੱਚ ਬਹੁਤੇ ਮੈਡਲ ਮਹਿਲਾ ਐਥਲੀਟਾਂ ਵਲੋਂ ਜਿੱਤੇ ਗਏ ਹਨ।