ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ ਤੇ ਨਿਊਜੀਲੈਂਡ ਵਿੱਚ ਕਈ ਰੈਸਟੋਰੈਂਟ ਚਲਾਉਂਦੇ ਅਮਰੀਕੀ ਕਾਰੋਬਾਰੀ ਦਾ ਸਖਤ ਸ਼ਬਦਾਂ ਵਿੱਚ ਮੰਨਣਾ ਹੈ ਕਿ ਨਿਊਜੀਲੈਂਡ ਦੇ ਕਰਮਚਾਰੀਆਂ ਨਾਲੋਂ ਪ੍ਰਵਾਸੀ ਵਧੇਰੇ ਵਧੀਆ ਕਰਮਚਾਰੀ ਸਾਬਿਤ ਹੁੰਦੇ ਹਨ ਤੇ ਕੰਮ 'ਤੇ ਜਿਆਦਾ ਮਿਹਨਤ ਕਰਦੇ ਹਨ।
ਮੈਜੀਕ ਟਾਕ ਨਾਮ ਦੇ ਸ਼ੋਅ ਵਿੱਚ ਹੋਸਟ ਲੀਅ ਪਨਾਪਾ ਤੇ ਡੇਨੀ ਵਾਟਸਨ ਨਾਲ ਕਾਰੋਬਾਰੀ ਮਾਰਕ ਨੇ ਇਹ ਗੱਲ ਕਬੂਲੀ ਹੈ।
ਮਾਰਕ ਦਾ ਕਹਿਣਾ ਹੈ ਕਿ ਨਿਊਜੀਲੈਂਡ ਦੇ ਕਰਮਚਾਰੀ ਇੱਕ ਬੁਰੇ ਸੁਪਨੇ ਦੀ ਤਰ੍ਹਾਂ ਹੁੰਦੇ ਹਨ ਤੇ ਉਨ੍ਹਾਂ ਨੂੰ ਤੁਹਾਡੇ ਤੋਂ ਸਿਰਫ ਕਮਾਈ ਚਾਹੀਦੀ ਹੈ, ਰੈਸਟੋਰੈਂਟ ਭਾਂਵੇ ਚੱਲੇ ਭਾਂਵੇ ਨਾਂਹ, ਪਰ ਦੂਜੇ ਪਾਸੇ ਪ੍ਰਵਾਸੀ ਕਰਮਚਾਰੀ ਜੀਅ-ਜਾਨ ਲਾ ਕੇ ਕੰਮ ਕਰਦੇ ਹਨ ਅਤੇ ਬੋਨਸ ਰਾਂਹੀ ਵਧੀਆ ਕਮਾਈ ਵੀ ਕਰ ਲੈਂਦੇ ਹਨ।