Sunday, 13 June 2021
10 June 2021 New Zealand

ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮਨਿਸਟਰ ਨੇ ਕੀ ਕੀਤੇ ਨੇ ਨਵੇਂ ਐਲਾਨ !

ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮਨਿਸਟਰ ਨੇ ਕੀ ਕੀਤੇ ਨੇ ਨਵੇਂ ਐਲਾਨ ! - NZ Punjabi News

ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੋਈ ਵਲੋਂ ਕੁਝ ਨਵੇਂ ਐਲਾਨ ਕੀਤੇ ਗਏ ਹਨ | ਜਿਹੜੇ ਕਈ ਔਨਸੋਰ ਟੈਂਪਰੇਰੀ ਮਾਈਗ੍ਰੈਂਟਸ ਲਈ ਫਾਇਦੇਮੰਦ ਤੇ ਕਈ ਲਈ ਥੋੜੇ ਨੁਕਸਾਨਦਾਇਕ ਸਿੱਧ ਹੋਣਗੇ |
ਆਓ ਜਾਣਦੇ ਹਾਂ ਕੀ ਨੇ ਇਹ ਐਲਾਨ !
- ਜਿੰਨਾ ਦਾ ਵਰਕਿੰਗ ਹੋਲੀਡੇ ਵੀਜ਼ਾ 21 ਜੂਨ ਤੋਂ 31 ਦਸੰਬਰ 2021 ਦੇ ਵਿਚਕਾਰ ਖ਼ਤਮ ਹੋਣ ਜਾ ਰਿਹਾ ਹੈ ,ਇਹ ਆਪਣੇ ਆਪ ਛੇ ਮਹੀਨਿਆਂ ਲਈ ਵੱਧ ਜਾਵੇਗਾ | ਇਸਦਾ ਫਾਇਦਾ ਯੂਰਪ ਅਤੇ ਦੱਖਣ ਅਮਰੀਕੀ ਮੁਲਕਾਂ ਤੋਂ ਆਏ ਟੈਂਪਰੇਰੀ ਵਰਕ ਵੀਜ਼ਾ ਹੋਲਡਰ ਨੂੰ ਫਾਇਦਾ ਹੋਵੇਗਾ |
- ਜਿਹਨਾਂ ਦਾ ਐਸ ਐਸ ਈ ਵਰਕ ਵੀਜ਼ਾ (ਸੀਜ਼ਨਲ ਵਰਕ ਵੀਜ਼ਾ ) 21 ਜੂਨ ਤੋਂ 31 ਦਸੰਬਰ 2021 ਦੇ ਵਿਚਕਾਰ ਖ਼ਤਮ ਹੋਣ ਵਾਲਾ ਹੈ , ਉਹਨਾਂ ਦਾ ਵੀਜ਼ਾ ਵੀ ਆਪਣੇ ਆਪ ਛੇ ਮਹੀਨਿਆਂ ਲਈ ਵੱਧ ਜਾਵੇਗਾ ਅਤੇ ਉਹਨਾਂ ਨੂੰ ਖੁੱਲ੍ਹੇ ਕੰਮ ਦੇ ਅਧਿਕਾਰ (ਓਪਨ ਵਰਕ ਪਰਮਿਟ ) ਮਿਲ ਜਾਣਗੇ | ਉਹ ਕਿਸੇ ਵੀ ਖੇਤਰ ਵਿਚ ਕੰਮ ਕਰ ਸਕਣਗੇ | ਇਹ ਫਾਇਦਾ ਜਿਆਦਾਤਰ ਆਈ ਲੈਂਡ ਮੁਲਕਾਂ ਤੋਂ ਆਉਂਦੇ ਆਰਜ਼ੀ ਕਾਮਿਆਂ ਨੂੰ ਮਿਲੇਗਾ |
- ਜਿੰਨਾ ਕੋਲ ਇਸ ਮੌਕੇ ਟੈਂਪਰੇਰੀ ਵਰਕ ਵੀਜ਼ਾ ਹੈ , ਉਹ ਹੁਣ ਨਵੀਂ ਪ੍ਰਣਾਲੀ ਤਹਿਤ ਐਸ ਐਸ ਈ ਵਰਕ ਵੀਜ਼ਾ (ਸੀਜ਼ਨਲ ਵਰਕ ਵੀਜ਼ਾ ) ਅਪਲਾਈ ਕਰ ਸਕਦੇ ਹਨ | ਭਾਵ ਕੀ ਜਿੰਨਾ ਦੇ ਵੀਜ਼ੇ ਖਤਮ ਹੋਣ ਵਾਲੇ ਹਨ , ਉਹ ਇਸ ਤਹਿਤ ਵੀਜ਼ਾ ਪਾ ਸਕਦੇ ਹਨ | ਪਰ ਉਹਨਾਂ ਤੇ ਹੌਰਟੀਕਲਚਰ ਅਤੇ ਵਿਟੀਕਲਚਰ ਖੇਤਰ ਵਿਚ ਹੀ ਕੰਮ ਕਰਨ ਦੀ ਸ਼ਰਤ ਲਾਗੂ ਹੋਵੇਗੀ | (ਇਸਦਾ ਫਾਇਦਾ ਸਾਡੇ ਉਹਨਾਂ ਭੈਣ ਭਰਾਵਾਂ ਨੂੰ ਹੋ ਸਕਦਾ ਹੈ , ਜਿੰਨਾ ਦੇ ਵੀਜ਼ੇ ਸਮਾਪਤ ਹੋਣ ਵਾਲੇ ਹਨ ਤੇ ਓਹਨਾ ਨੂੰ ਕੋਈ ਪੱਕੀ ਜਾਬ ਆਫਰ ਨਹੀਂ ਮਿਲੀ ,ਜਾਂ ਉਹ ਮਾਰਕੀਟ ਟੈਸਟ ਪਾਸ ਕਰਨ ਵਿਚ ਅਸਫਲ ਰਹੇ ਹਨ |
- ਇਸਦੇ ਨਾਲ ਹੀ ਪੇ-ਰੇਟ ਵਿਚ ਵਾਧਾ ਜੋ ਕੀ 27 ਡਾਲਰ ਪ੍ਰਤੀ ਘੰਟਾ ਅਤੇ ਸਲਾਨਾ ਪੈਕਜ 56,160 ਡਾਲਰ 19 ਜੁਲਾਈ ਤੋਂ ਲਾਗੂ ਹੋ ਜਾਵੇਗਾ | ਇਸ ਤਹਿਤ ਅਸਨਿਸਲ ਸ੍ਕਿਲ ਵੀਜ਼ਾ ਪਾਉਣ ਵਾਲੇ ਅਤੇ ਪੀ.ਆਰ ਦੀ ਆਰਜ਼ੀ ਲਾਉਣ ਵਾਲੇ ਦੋਵੇਂ ਹੀ ਕਿਸਮ ਦੇ ਬਿਨੇਕਾਰ ਪ੍ਰਭਾਵਿਤ ਹੋਣਗੇ | ਇਸਦੇ ਨਾਲ ਹੀ ਇਹ ਵੀ ਚੈੱਕ ਕੀਤੇ ਜਾਵੇਗਾ ਕਿ ਜਿਸ ਜਾਬ ਲਈ ਵੀਜ਼ਾ ਪਾਇਆ ਜਾ ਰਿਹਾ ਹੈ ਕੀ ਉਹ 27 ਡਾਲਰ ਪ੍ਰਤੀ ਘੰਟਾ ਲਈ ਢੁਕਵੀਂ ਹੈ |
- ਜੋ ਆਖਰੀ ਤਬਦੀਲੀ ਕੀਤੀ ਹੈ , ਉਸ ਤਹਿਤ ਲੋ ਸਕਿਲਡ ਵੀਜ਼ਾ ਹੋਲਡਰਾਂ ਲਈ ਸਟੈਂਡ ਡਾਊਨ ਪੀਰੀਅਡ ਜੁਲਾਈ 2022 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ | ਭਾਵ ਕਿ ਇੱਕ ਸਮੇਂ ਤੋਂ ਬਾਅਦ ਜੋ ਲੋ ਸਕਿਲਡ ਵੀਜ਼ਾ ਹੋਲਡਰਾਂ ਨੂੰ ਨਿਊਜ਼ੀਲੈਂਡ ਤੋਂ ਬਾਹਰ ਜਾਣਾ ਪੈਣਾ ਸੀ | ਉਹ ਅਗਲੇ ਸਾਲ ਤੱਕ ਲਾਗੂ ਨਹੀਂ ਹੋਵੇਗਾ |

ADVERTISEMENT
NZ Punjabi News Matrimonials