Sunday, 13 June 2021
10 June 2021 New Zealand

ਨਿਊਜ਼ੀਲੈਂਡ ਰੈਸਟੋਰੈਂਟ ਐਸੋਸੀਏਸ਼ਨ ਦਾ ਕ੍ਰਿਸ ਫਾਫੋਈ ਨੂੰ ਤਾਹਨਾ ਕਿ ਵੀਜ਼ੇ ਵਧਾਉਣੇ ਕੋਈ ਹੱਲ ਨਹੀਂ , ਠੋਸ ਯੋਜਨਾ ਲਿਆਓ |

ਨਿਊਜ਼ੀਲੈਂਡ ਰੈਸਟੋਰੈਂਟ ਐਸੋਸੀਏਸ਼ਨ ਦਾ ਕ੍ਰਿਸ ਫਾਫੋਈ ਨੂੰ ਤਾਹਨਾ ਕਿ ਵੀਜ਼ੇ ਵਧਾਉਣੇ ਕੋਈ ਹੱਲ ਨਹੀਂ , ਠੋਸ ਯੋਜਨਾ ਲਿਆਓ | - NZ Punjabi News

ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਨਿਊਜ਼ੀਲੈਂਡ ਰੈਸਟੋਰੈਂਟ ਐਸੋਸੀਏਸ਼ਨ ਦੀ ਚੀਫ਼ ਐਗਜੀਕਿਊਟਿਵ ਮਰੀਸਾ ਬੀਡੋਸ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਅਤੇ ਇਮੀਗ੍ਰੇਸ਼ਨ ਮਨਿਸਟਰ ਆਰਜ਼ੀ ਕਾਮਿਆਂ ਦੀ ਕਮੀ ਨੂੰ ਘੱਟ ਕਰਨ ਲਈ ਆਰਜ਼ੀ ਹੱਲ ਕੱਢਣੇ ਬੰਦ ਕਰੇ | ਬਾਕੀ ਵਰਕਿੰਗ ਹਾਲੀਡੇ ਵੀਜ਼ੇ ਦਾ ਵਾਧਾ ਛੇ ਮਹੀਨੇ ਡੰਗ ਟਪਾ ਸਕਦਾ ਹੈ |
ਅਸਲ ਡੰਗ ਲੰਬੇ ਵਰਕ ਵੀਜ਼ਿਆਂ ਰਾਹੀਂ ਨਿੱਕਲਣਾ ਹੈ | ਉਹਨਾਂ ਅਨੁਸਾਰ ਇਸ ਮੌਕੇ ਨਿਊਜ਼ੀਲੈਂਡ ਦੇ ਰੈਸਟੋਰੈਂਟ 30 ਫ਼ੀਸਦ ਤੋਂ ਲੈਕੇ 60 ਫ਼ੀਸਦ ਤੱਕ ਆਰਜ਼ੀ ਵੀਜ਼ਾ ਧਾਰਕਾਂ ਨੂੰ ਮੁਲਾਜ਼ਮ ਰੱਖਕੇ ਹੀ ਚੱਲਦੇ ਹਨ | ਅਜੇਹੀ ਹਾਲਤ ਵਿਚ ਇਮੀਗ੍ਰੇਸ਼ਨ ਦਾ ਵੀਜ਼ਾ ਨਿਯਮਾਂ ਨੂੰ ਤਰਕਸੰਗਤ ਨਾ ਬਣਾਉਣਾ ,ਆਉਣ ਵਾਲੇ ਸਮੇਂ ਵਿਚ ਕਈ ਚੱਲਦੇ ਰੈਸਟੋਰੈਂਟਜ਼ ਨੂੰ ਜਿੰਦਾ ਲਗਵਾਏਗਾ , ਜਾਂ ਫਿਰ ਡਾਈਨ ਇਨ ਦੀ ਬਿਜਾਏ ਟੇਕ-ਵੇ ਹੀ ਖਾਣਾਂ ਮਿਲਿਆ ਕਰੇਗਾ |
ਉਹਨਾਂ ਅਨੁਸਾਰ ਇਸ ਮੌਕੇ ਲੋੜ ਹੈ , ਹਾਸਪਟਿਲਿਟੀ ਸੈਕਟਰ ਨੂੰ ਬਚਾਉਣ ਲਈ ਕਿਸੇ ਵਧੀਆ ਇਮੀਗ੍ਰੇਸ਼ਨ ਨੀਤੀ ਦੀ , ਜਿਸ ਨੂੰ ਦੇਣ ਵਿਚ ਅਜੇ ਤੱਕ ਇਮੀਗ੍ਰੇਸ਼ਨ ਫੇਲ ਸਾਬਿਤ ਹੋਈ ਹੈ | ਉਹਨਾਂ ਅਨੁਸਾਰ ਦੂਸਰੇ ਪਾਸੇ ਵੀਜ਼ਿਆ ਲਈ ਪੇ ਰੇਟ ਵਿਚ ਵਾਧੇ , ਪੈਕਜ ਵਿਚ ਵਾਧਾ , ਪਹਿਲਾ ਤੋਂ ਆਰਥਿਕ ਮਾਰ ਝੱਲ ਰਹੇ ਹਾਸਪਟਿਲਿਟੀ ਸੈਕਟਰ ਨੂੰ ਘਾਟੇ ਦੇ ਹੋਰ ਗਹਿਰੇ ਖੂਹ ਵਿਚ ਹੀ ਧੱਕੇਗਾ |
ਇਹ ਜੋ ਹੋ ਰਿਹਾ ਹੈ , ਇਹ ਚੰਗਾ ਸ਼ਗਨ ਨਹੀਂ ਹੈ | ਉਹਨਾਂ ਅਨੁਸਾਰ ਉਮੀਦ ਹੈ ਇਮੀਗ੍ਰੇਸ਼ਨ ਮੰਤਰੀ ਸਮੇਤ ਸਰਕਾਰ ਸਮੇਂ ਦੀ ਮੰਗ ਨੂੰ ਪਹਿਚਾਨੇਗੀ ਅਤੇ ਯੋਗ ਹੱਲ ਲੱਭੇਗੀ |

ADVERTISEMENT
NZ Punjabi News Matrimonials