ਆਕਲੈਂਡ (ਹਰਪ੍ਰੀਤ ਸਿੰਘ) - ਐਸ਼ਬਰਟਨ ਕਾਲਜ ਵਿੱਚ ਇੱਕ ਬਹੁਤ ਮੰਦਭਾਗੀ ਘਟਨਾ ਵਾਪਰਨ ਦੀ ਖਬਰ ਹੈ, ਜਿੱਥੇ ਕਾਲਜ ਦੇ ਸਾਲ 9 ਦੇ ਵਿਿਦਆਰਥੀ ਨੂੰ ਉਸਦੇ ਹੀ ਸਾਥੀ ਵਿਿਦਆਰਥੀਆਂ ਵਲੋਂ ਕੁੱਟਮਾਰ ਕੀਤੇ ਜਾਣ ਦੀ ਖਬਰ ਹੈ, ਵਿਿਦਆਰਥੀ ਨੂੰ ਇਨ੍ਹਾਂ ਜਿਆਦਾ ਕੁੱਟਿਆ ਗਿਆ ਸੀ, ਕਿ ਉਹ ਬੇਹੋਸ਼ ਹੋ ਗਿਆ ਸੀ। ਸਕੂਲ ਦੇ ਪ੍ਰਿੰਸੀਪਲ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਉਨ੍ਹਾਂ ਨੇ ਇੱਕ ਵਿਿਦਆਰਥੀ ਦੇ ਮਾਪਿਆਂ ਨੂੰ ਇਸ ਸਬੰਧੀ ਪੁਲਿਸ ਦੀ ਮੱਦਦ ਹਾਸਿਲ ਕਰਨ ਲਈ ਉਤਸਾਹਿਆ ਹੈ। ਜਖਮੀ ਵਿਿਦਆਰਥੀ ਨੂੰ ਗੰਭੀਰ ਹਾਲਤ ਵਿੱਚ ਐਸ਼ਬਰਟਨ ਹਸਪਤਾਲ ਭਰਤੀ ਕਰਵਾਇਆ ਦੱਸਿਆ ਜਾ ਰਿਹਾ ਹੈ।ਪ੍ਰਿੰਸੀਪਲ ਦਾ ਕਹਿਣਾ ਹੈ ਕਿ ਇਸ ਵਰਤਾਰੇ ਤੋਂ ਉਹ ਅਤੇ ਸਮੂਹ ਸਟਾਫ ਬਹੁਤ ਦੁਖੀ ਹਨ। ਪੀੜਿਤ ਵਿਿਦਆਰਥੀ ਦੀ ਮਾਂ ਨੇ ਇਸ ਘਟਨਾ 'ਤੇ ਬਹੁਤ ਦੁੱਖ ਪ੍ਰਗਟਾਇਆ ਹੈ ਤੇ ਇਸ ਨੂੰ ਦੂਜੇ ਮਾਪਿਆਂ ਲਈ ਚਿੰਤਾ ਦਾ ਗੰਭੀਰ ਵਿਸ਼ਾ ਦੱਸਿਆ ਹੈ।