ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ)
ਸਾਊਥ ਆਕਲੈਂਡ `ਚ ਜਨੇਪੇ ਵਾਲੀਆਂ ਔਰਤਾਂ ਵਾਸਤੇ ਪੰਜੀਰੀ ਦੀ ਸੇਵਾ ਸਬੰਧੀ ਮੈਸਜ ਪਾਉਣ ਉਪਰੰਤ ਟਾਕਾਨਿਨੀ ਗੁਰਦੁਆਰਾ ਸਾਹਿਬ ਚ ਪਿਛਲੇ ਹਫਤੇ 34 ਅਤੇ ਇਸ ਹਫਤੇ 85 ਬੱਚੀਆਂ ਨਾਮ ਲਿਖਵਾ ਚੁੱਕੀਆਂ ਹਨ ਜਿਹਨਾਂ ਚੋ 75 ਨੂੰ ਇਹ ਪੰਜੀਰੀ ਮਿਲ ਚੁੱਕੀ ਹੈ ਤੇ ਬਾਕੀ ਪਹੁੰਚ ਕਰ ਰਹੀਆਂ ਹਨ । ਉੱਥੇ ਹੀ ਹੁਣ ਜਣੇਪੇ ਦਰਮਿਆਨ ਬੀਬੀਆਂ ਦੀ ਮਦਦ ਕਰ ਰਹੇ ਹਸਪਤਾਲ ਦੇ ਸੀਨੀਅਰ ਅਧਿਕਾਰੀ ਗੁਰੂ ਘਰ ਪਹੁੰਚ ਗਏ ਹਨ ਕੇ ਉਹਨਾਂ ਦੀਆਂ ਵਾਰਡਾਂ ਚ ਰਹਿ ਰਹੀਆਂ ਬੀਬੀਆਂ ਨੂੰ ਵੀ ਇਸ ਮਦਦ ਦੀ ਜਰੂਰਤ ਹੈ ਅਤੇ ਹਸਪਤਾਲ ਰੈਗੂਲਰ ਬੇਸ ਤੇ ਪੰਜੀਰੀ ਅਤੇ ਇਸ ਅਵਸਥਾ ਚ ਵਧੀਆਂ ਖਾਣੇ ਲਈ ਗੁਰੂ ਘਰ ਤੋ ਸਪਲਾਈ ਲਈ ਬੇਨਤੀ ਕਰ ਰਿਹਾ ਹੈ ।!ਜਿੱਥੇ ਕਿ ਬਾਰਡਰ ਬੰਦ ਹੋਣ ਕਰਕੇ ਇਨ੍ਹਾਂ ਔਰਤਾਂ ਦੇ ਮਾਪੇ ਜਾਂ ਰਿਸ਼ਤੇਦਾਰ ਪੰਜਾਬ ਤੋਂ ਨਿਊਜ਼ੀਲੈਂਡ ਨਾ ਆ ਸਕਣ ਕਰਕੇ ਅਜਿਹੇ ਹਾਲਾਤ ਪੈਦਾ ਹੋ ਗਏ ਹਨ, ਉੱਥੇ ਹਸਪਤਾਲਾਂ ਦੇ ਸਟਾਫ਼ ਮੈਂਬਰ ਵੀ ਗੁਰੂਘਰ ਟਾਕਾਨਿਨੀ `ਚ ਪੁੱਜਣ ਲੱਗ ਪਏ ਹਨ ਤਾਂ ਜੋ ਉਹ ਹੋਰ ਲੋੜਵੰਦ ਬੀਬੀਆਂ ਲਈ ਵਾਸਤੇ ਪੰਜੀਰੀ ਲਿਜਾ ਸਕਣ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ `ਚ ਪਿਛਲੇ ਹਫ਼ਤੇ 35 ਔਰਤਾਂ ਵਾਸਤੇ ਪੰਜੀਰੀ ਤਿਆਰ ਕਰਕੇ ਵੰਡੀ ਗਈ ਸੀ। ਜਦੋਂ ਕਿ ਇਸ ਹਫ਼ਤੇ 85 ਹੋਰ ਲੋੜਵੰਦਾਂ ਨੇ ਪਹੁੰਚ ਕੀਤੀ ਹੈ। ਜਿਨ੍ਹਾਂ ਚੋਂ 35 ਬੀਬੀਆਂ ਨੂੰ ਪੰਜੀਰੀ ਇਸ ਹਫ਼ਤੇ ਅਤੇ 45 ਬੀਬੀਆਂ ਨੂੰ ਅਗਲੇ ਦਿਨੀਂ ਪਹੁੰਚਾਈ ਜਾਵੇਗੀ।
ਮੰਨਿਆ ਜਾ ਰਿਹਾ ਹੈ ਕਿ ਬਾਰਡਰ ਬੰਦ ਹੋਣ ਕਰਕੇ ਬਹੁਤੇ ਪਰਿਵਾਰਾਂ ਨਾਲ ਸਬੰਧਤ ਬੀਬੀਆਂ ਦੇ ਮਾਪੇ ਜਾਂ ਹੋਰ ਰਿਸ਼ਤੇਦਾਰ ਮੌਕੇ `ਤੇ ਨਹੀਂਂ ਪੁੱਜ ਸਕੇ। ਜਿਨ੍ਹਾਂ ਨੇ ਜਨੇਪੇ ਤੋਂ ਬਾਅਦ ਪੰਜੀਰੀ ਬਣਾਉਣ ਵਾਲਾ ਜਿ਼ੰਮਾ ਸੰਭਾਲਣਾ ਸੀ। ਜਿਸ ਕਰਕੇ ਨਵ-ਜੰਮੇਂ ਬੱਚਿਆਂ ਦੀਆਂ ਮਾਵਾਂ ਇਕੱਲਤਾ ਵਾਲੇ ਮਾਹੌਲ `ਚ ਵਿਚਰਨ ਮਜਬੂਰ ਹਨ।
ਇਹ ਵੀ ਸਮਝਿਆ ਜਾ ਰਿਹਾ ਹੈ ਕਿ ਨਵੇਂ ਪੂਰ ਦੀਆਂ ਬਹੁਤ ਸਾਰੀਆਂ ਕੁੜੀਆਂ ਲਈ ਅਜਿਹਾ ਕਠਿਨ ਕੰਮ ਨੇਪਰੇ ਚਾੜ੍ਹਨਾ ਮੁਸ਼ਕਲ ਹੈ ਅਤੇ ਪੰਜੀਰੀ ਚ ਪਾਈਆਂ ਜਾ।ਲਣ ਵਾਲੀਆਂ ਅਨੇਕਾਂ ਚੀਜਾਂ ਨੂੰ ਪੀਹਣ ਅਤੇ ਕੁੱਟਣ ਦਾ ਤਜਰੁਬਾ ਵੀ ਨਹੀ ਹੈ ਭਾਵੇਂ ਗੁਰੂਘਰ ਵੱਲੋਂ ਪੰਜੀਰੀ ਬਦਲੇ ਕੋਈ ਭੇਟਾ ਨਹੀ ਅਤੇ ਇਹ ਫਰੀ ਹੈ ਪਰ ਫਿਰ ਵੀ ਕਈ ਪਰਿਵਾਰ ਪੰਜੀਰੀ ਵਾਸਤੇ ਸੇਵਾ ਦੇਣ ਲਈ ਦਿਲਚਸਪੀ ਵਿਖਾ ਰਹੇ ਹਨ ਜਿਸਨੂੰ ਆਫਿਸ ਚ ਸੇਵਾ ਨਿਭਾਉਦੀਆਂ ਬੀਬੀਾ ਪਿਆਰ ਨਾਲ ਨਾਂਹ ਕਹਿ ਦਿੰਦੀਆਂ ਹਨ । ਅਜਿਹੇ ਆਲਮ `ਚ ਆਕਲੈਂਡ ਦੇ ਇਕ ਹਸਤਪਾਲ ਨਾਲ ਸਬੰਧਤ ਮੈਡੀਕਲ ਸਟਾਫ਼ ਨੇ ਵੀ ਗੁਰੂਘਰ ਤੱਕ ਪਹੁੰਚ ਕਰਕੇ ਜਨੇਪੇ ਵਾਲੀਆਂ ਹੋਰ ਬੀਬੀਆਂ ‘ਪੰਜੀਰੀ’ ਕਰਨ ਦੀ ਅਪੀਲ ਕੀਤੀ ਹੈ।
ਜਿ਼ਕਰਯੋਗ ਹੈ ਕਿ ਇਸ ਕਾਰਜ ਲਈ ਗੁਰਦੁਆਰਾ ਟਾਕਾਨਿਨੀ ਦੀ ਦਫ਼ਤਰ ਮੈਨੇਜਰ ਸਰਬਜੀਤ ਕੌਰ, ਦਿਲਰਾਜ ਕੌਰ ਅਤੇ ਰਾਜਵਿੰਦਰ ਕੌਰ ਵਿਸ਼ੇਸ਼ ਦਿਲਚਸਪੀ ਨਾਲ ਕੰਮ ਕਰ ਰਹੀਆਂ ਹਨ, ਤਾਂ ਜੋ ਬਾਰਡਰ ਬੰਦ ਹੋਣ ਕਰਕੇ ਮਾਪਿਆਂ ਦੀ ਗ਼ੈਰ-ਹਾਜ਼ਰੀ ਕਾਰਨ ਪੰਜੀਰੀ ਤੋਂ ਵਾਂਝੀਆਂ ਰਹਿਣ ਵਾਲੀਆਂ ਬੀਬੀਆਂ ਨੂੰ ਸਮੇਂ ਸਿਰ ਪੰਜੀਰੀ ਮਿਲ ਸਕੇ। ਪੰਜੀਰੀ ਤਿਆਰ ਕਰਨ ਵਾਲੀ ਟੀਮ ਚੋ ਬੀਬੀ ਜਸਵੀਰ ਕੌਰ ਨੇ ਕਿਹਾ ਕੇ ਗੁਰੂ ਘਰ ਚ ਹਰ ਇੱਕ ਨੂੰ ਜੀਅ ਆਇਆਂ ਨੂੰ ਅਤੇ ਇੱਥੋ ਤੁਹਾਡੇ ਮਾਪਿਆਂ ਦਾ ਵੀ ਪਿਆਰ ਮਿਲੇਗਾ ਸਾਡੀ ਟੀਮ ਪੰਜਾਹ ਕਿਲੋ ਪੰਜੀਰੀ ਹਫਤੇ ਦੇ ਹਿਸਾਬ ਨਾਲ ਤਿਆਰ ਕਰ ਰਹੀ ਹੈ ਜਿਸ ਉੱਪਰ ਘੱਟ ਤੋ ਘੱਟ ਇਕ ਹਜਾਰ ਦਾ ਸਿਰਫ ਡਰਾਈ ਫਰੂਟ ਵਗੈਰਾ ਹੀ ਖਰਚਾ ਹੁੰਦਾ ਹੈ । ਆਫਿਸ ਚਚ ਪੁੱਛਣ ਤੇ ਪਤਾ ਲੱਗਾ ਕੇ ਪੰਜੀਰੀ ਲਿਜਾਣ ਵਾਲੀਆਂ ਬੱਚੀਆਂ ਚ ਪੂਰੇ ਭਾਰਤ ਹੀ ਨਹੀ ਦੂਸਰੇ ਭਾਈਚਾਰੇ ਚੋ ਵੀ ਬੱਚੀਆਂ ਆ ਰਹੀਆਂ ਹਨ ।