ਆਕਲੈਂਡ (ਹਰਪ੍ਰੀਤ ਸਿੰਘ) - ਨਵੀਆਂ ਕੰਸਟਰਕਸ਼ਨਾਂ ਦੇ ਕੰਮ ਵਿੱਚ ਇਸ ਵੇਲੇ ਰਿਕਾਰਡਤੋੜ ਤੇਜੀ ਦੇਖੀ ਜਾ ਰਹੀ ਹੈ ਤੇ ਆਂਕੜੇ ਦੱਸਦੇ ਹਨ ਕਿ ਇਹ ਤੇਜੀ ਕਈ ਦਹਾਕਿਆਂ ਬਾਅਦ ਦੇਖਣ ਨੂੰ ਮਿਲ ਰਹੀ ਹੈ, ਪਰ ਇਸ ਤੇਜੀ ਦੇ ਨਾਲ ਹੀ ਕੰਸਟਰਕਸ਼ਨ ਕਾਰੋਬਾਰੀਆਂ ਲਈ ਕੰਸਟਰਕਸ਼ਨ ਦੇ ਸਮਾਨ ਜਿਵੇਂ ਕਿ ਕੰਕਰੀਟ, ਪੇਂਟ ਫਲੋਰਿੰਗ, ਵੁੱਡ ਆਦਿ ਦੀ ਸਪਲਾਈ ਵਿੱਚ ਸ਼ਾਰਟੇਜ ਵੱਡੀ ਦਿੱਕਤ ਦਾ ਕਾਰਨ ਬਣ ਰਹੀ ਹੈ।
ਹਾਲ ਇਨੇਂ ਮਾੜੇ ਹਨ ਕਿ ਕਾਰੋਬਾਰੀਆਂ ਨੂੰ ਕੰਸਟਰਕਸ਼ਨ ਦੇ ਕੰਮ ਤੱਕ ਬੰਦ ਕਰਨੇ ਪੈ ਰਹੇ ਹਨ ਜਾਂ ਫਿਰ ਸਮਾਨ ਮੰਗਵਾਉਣ ਲਈ ਕਈ ਹਫਤਿਆਂ ਤੱਕ ਦੀ ਉਡੀਕ ਝੱਲਣੀ ਪੈ ਰਹੀ ਹੈ।
ਇਸ ਸਭ ਤੋਂ ਪ੍ਰੇਸ਼ਾਨ ਕੰਸਟਰਕਸ਼ਨ ਕਾਰੋਬਾਰੀਆਂ ਨੇ ਸਰਕਾਰ ਨੂੰ ਇਸ ਸਿਲਸਿਲੇ ਵਿੱਚ ਮੱਦਦ ਕਰਨ ਲਈ ਗੁਹਾਰ ਲਾਈ ਹੈ ਤਾਂ ਜੋ ਕੋਵਿਡ ਦੇ ਦੌਰ ਚੋਂ ਉੱਭਰ ਰਹੀ ਨਿਊਜੀਲੈਂਡ ਦੀ ਆਰਥਿਕਤਾ ਨੂੰ ਸਹਾਰਾ ਦੇਣ ਵਾਲੀ ਕੰਸਟਰਕਸ਼ਨ ਇਮਡਸਟਰੀ ਨੂੰ ਸਹਾਰਾ ਮਿਲ ਸਕੇ।