ਆਕਲੈਂਡ (ਹਰਪ੍ਰੀਤ ਸਿੰਘ) - ਬੀਤੀ ਸਾਲ ਮਾਰਚ ਵਿੱਚ ਲੌਕਡਾਊਨ ਤੋਂ ਪਹਿਲਾਂ ਆਪਣੇ ਹੀ ਕੰਮਕਾਜੀ ਵਟਸਐਪ ਗਰੁੱਪ ਵਿੱਚ ਗੁਰਜੀਤ ਸਿੰਘ ਨੇ ਇੱਕ ਮੈਸੇਜ ਭੇਜਿਆ ਜੋ ਕਿ ਸਟਫ ਦੀ ਇੱਕ ਸਟੋਰੀ ਸੀ, ਉਸ ਵਿੱਚ ਮਾਲਕ ਵਲੋਂ ਲੌਕਡਾਊਨ ਵਿੱਚ ਤਨਖਾਹਾਂ ਅਦਾ ਕੀਤੇ ਜਾਣ ਸਬੰਧੀ ਜਾਣਕਾਰੀ ਸੀ, ਸਿਰਫ ਇਸੇ ਗੱਲ ਤੋਂ ਖਫਾ ਹੋਏ ਮਾਲਕ ਨੇ ਉਸ ਨੂੰ ਕੁਝ ਮਿੰਟਾਂ ਦੇ ਸਮੇਂ ਬਾਅਦ ਹੀ ਨੌਕਰੀ ਤੋਂ ਕੱਢ ਦਿੱਤਾ।
ਨੌਕਰੀ ਤੋਂ ਕੱਢੇ ਜਾਣ ਦਾ ਕਾਰਨ ਉਸ ਨੂੰ ਕੰਮ ਪ੍ਰਤੀ ਵਫਾਦਾਰ ਨਾ ਹੋਣਾ ਦੱਸਿਆ ਗਿਆ ਸੀ।
ਕੰਪਨੀ ਦੇ ਮਾਲਕ ਦਾ ਨਾਮ ਜਰਨੈਲ ਸਿੰਘ ਧਾਲੀਵਾਲ ਸੀ ਤੇ ਕੰਪਨੀ ਦਾ ਨਾਮ ਵੀਰ ਇੰਟਰਪ੍ਰਾਈਜਜ ਸੀ।
ਇਨ੍ਹਾਂ ਨਹੀਂ ਗੁਰਜੀਤ ਨੂੰ ਅਖੀਰਲੀ ਤਨਖਾਹ ਦੇਣ ਤੋਂ ਪਹਿਲਾਂ ਉਸ ਵਲੋਂ ਕੰਮ ਦੌਰਾਨ ਟਰੱਕਾਂ ਦਾ ਐਕਸੀਡੇਂਟ ਕੀਤੇ ਜਾਣ ਕਾਰਨ ਕਰਕੇ ਉਸਦੀ ਤਨਖਾਹ ਵਿੱਚੋਂ ਹਜਾਰਾਂ ਡਾਲਰ ਵੀ ਕੱਟ ਲਏ।
ਇਮਪਲਾਇਮੈਂਟ ਰਿਲੈਸ਼ਨਜ਼ ਅਥਾਰਟੀ (ਈ ਆਰ ਏ) ਵਿੱਚ ਮਾਮਲਾ ਪੁੱਜਾ ਤੇ ਸਾਹਮਣੇ ਆਇਆ ਕਿ ਉਸਨੂੰ ਨੌਕਰੀ ਤੋਂ ਕੱਢੇ ਜਾਣਾ ਗਲਤ ਸੀ ਤੇ ਇਸੇ ਲਈ ਜਰਨੈਲ਼ ਸਿੰਘ ਨੂੰ $20,500 ਅਦਾ ਕਰਨ ਦੇ ਹੁਕਮ ਦਿੱਤੇ ਗਏ ਹਨ।
ਫੈਸਲੇ ਵਿੱਚ ਗੁਰਜੀਤ ਨੂੰ ਕੰਮ ਤੋਂ ਕੱਢੇ ਜਾਣਾ ਸਰਾਸਰ ਗਲਤ ਦੱਸਿਆ ਗਿਆ ਹੈ, ਇਸ ਹਰਜਾਨੇ ਵਿੱਚ $3000 ਪਨੈਲਟੀ ਦੇ ਵੀ ਲਾਏ ਗਏ ਹਨ, ਜੋ ਕਿ ਕਰਾਊਨ ਨੂੰ ਅਦਾ ਕੀਤੇ ਜਾਣਗੇ।