Monday, 02 August 2021
12 June 2021 New Zealand

ਕ੍ਰਾਈਸਚਰਚ ਹਮਲੇ ‘ਤੇ ਬਣਾਈ ਜਾਣ ਵਾਲੀ ਫਿਲਮ ‘ਦੇ ਆਰ ਅੱਸ’ ਨੂੰ ਰੋਕਣ ਲਈ ਰਾਤੋ-ਰਾਤ ਪਟੀਸ਼ਨ ‘ਤੇ ਹੋਏ 11,000 ਹਸਤਾਖਰ

ਕ੍ਰਾਈਸਚਰਚ ਹਮਲੇ ‘ਤੇ ਬਣਾਈ ਜਾਣ ਵਾਲੀ ਫਿਲਮ ‘ਦੇ ਆਰ ਅੱਸ’ ਨੂੰ ਰੋਕਣ ਲਈ ਰਾਤੋ-ਰਾਤ ਪਟੀਸ਼ਨ ‘ਤੇ ਹੋਏ 11,000 ਹਸਤਾਖਰ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਜੋ ਕੁਝ ਕਰ ਦਿਖਾਇਆ ਸੀ, ਉਸ 'ਤੇ ਇੱਕ ਫਿਲਮ ਦਾ ਨਿਰਮਾਣ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਸੀ, ਫਿਲਮ ਦਾ ਨਾਮ ਸੀ 'ਦੇ ਆਰ ਅੱਸ', ਪਰ ਇਸ ਫਿਲਮ ਦੇ ਬਨਣੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁਸਲਿਮ ਭਾਈਚਾਰੇ ਵਲੋਂ ਇਹ 'ਤੇ ਗਹਿਰਾ ਰੋਸ ਪ੍ਰਗਟਾਇਆ ਗਿਆ ਤੇ ਮੰਗ ਕੀਤੀ ਗਈ ਕਿ ਇਸ ਫਿਲਮ ਨੂੰ ਬਨਣ ਤੋਂ ਰੋਕਿਆ ਜਾਏ, ਕਿਉਂਕਿ ਇਹ ਫਿਲਮ ਉਨ੍ਹਾਂ ਦੇ ਅੱਲੇ ਜਖਮਾਂ ਨੂੰ ਹੋਰ ਹਰਾ ਕਰੇਗੀ।
ਇਸ ਲਈ ਇੱਕ ਆਨਲਾਈਨ ਪਟੀਸ਼ਨ 'ਦ ਨੈਸ਼ਨਲ ਇਸਲਾਮਿਕ ਯੂਥ ਅਸੋਸੀਏਸ਼ਨ' (ਐਨ ਆਈ ਵਾਈ ਏ) ਵਲੋਂ ਬੀਤੇ ਦਿਨੀਂ ਸ਼ੁਰੂ ਕੀਤੀ ਗਈ ਸੀ ਤਾਂ ਜੋ ਇਹ ਫਿਲਮ ਬਨਾਏ ਜਾਣ ਦਾ ਵਿਰੋਧ ਕੀਤਾ ਜਾ ਸਕੇ ਤੇ ਇਸ ਨੂੰ ਰੋਕਿਆ ਜਾ ਸਕੇ।
ਇਸ ਪਟੀਸ਼ਨ ਵਿੱਚ ਰਾਤੋ-ਰਾਤ 11,000 ਹਸਤਾਖਰ ਹੋ ਵੀ ਗਏ ਹਨ ਤੇ ਹੁਣ ਐਨ ਆਈ ਵਾਈ ਏ ਨੇ ਵੀ ਆਪਣੀਆਂ ਗਤੀਵਿਧੀਆਂ ਤੇਜ ਕਰ ਦਿੱਤੀਆਂ ਹਨ ਤਾਂ ਜੋ ਇਸ ਫਿਲਮ ਨੂੰ ਬਨਣ ਤੋਂ ਰੋਕਿਆ ਜਾ ਸਕੇ।

ADVERTISEMENT
NZ Punjabi News Matrimonials