Monday, 02 August 2021
12 June 2021 New Zealand

ਗੁਰਦੁਆਰਾ ਸਾਹਿਬ ਨੇ ਬਚਾਇਆ ਰਵੀ ਸਿੰਘ ਨੂੰ ਜੇਲ ਜਾਣੋ

ਗੁਰਦੁਆਰਾ ਸਾਹਿਬ ਨੇ ਬਚਾਇਆ ਰਵੀ ਸਿੰਘ ਨੂੰ ਜੇਲ ਜਾਣੋ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਇੱਕ ਮਹਿਲਾ ਨਾਲ ਗਲਤ ਵਿਵਹਾਰ ਕਰਨ ਦੇ ਦੋਸ਼ ਹੇਠ ਰਵੀ ਸਿੰਘ ਪਰਮਾਰ ਨੂੰ ਮਈ ਵਿੱਚ 4 ਮਹੀਨਿਆਂ ਦੀ ਹੋਮ ਡਿਟੈਂਸ਼ਨ ਦੀ ਸਜਾ ਹੋਈ ਸੀ, ਪਰ ਜਿਨ੍ਹਾਂ ਨਾਲ ਉਹ ਰਹਿ ਰਿਹਾ ਸੀ, ਉਨ੍ਹਾਂ ਨੇ ਉਸਨੂੰ ਘਰੋਂ ਕੱਢ ਦਿੱਤਾ ਤੇ ਇਸ ਦੇ ਨਤੀਜੇ ਵਜੋਂ ਉਸ ਨੂੰ ਬਾਕੀ ਸਜਾ ਪੂਰੀ ਕਰਨ ਲਈ ਜੇਲ ਵਿੱਚ ਜਾਣਾ ਪੈਣਾ ਸੀ, ਪਰ ਅੰਤ ਪਾਲਮਰਸਟਨ ਨਾਰਥ ਦੇ ਗੁਰਦੁਆਰਾ ਸਾਹਿਬ ਨੇ ਰਵੀ ਨੂੰ ਆਪਣੀ ਹੋਮ ਡਿਟੈਂਸ਼ਨ ਦੀ ਸਜਾ ਪੂਰੀ ਕਰਨ ਲਈ ਗੁਰਦੁਆਰਾ ਸਾਹਿਬ ਵਿੱਚ ਰਹਿਣ ਲਈ ਥਾਂ ਦਿੱਤੀ ਤੇ ਹੁਣ ਬਾਕੀ ਦੀ ਸਜਾ ਰਵੀ ਸਿੰਘ ਗੁਰਦੁਆਰਾ ਸਾਹਿਬ ਵਿੱਚ ਹੀ ਬਿਤਾਏਗਾ।
ਰਵੀ ਸਿੰਘ ਨੇ ਅਦਾਲਤ ਵਿੱਚ ਮਹਿਲਾ ਵਲੋਂ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ ਤੇ ਉਸਦਾ ਕਹਿਣਾ ਹੈ ਕਿ ਦੋਸ਼ਾਂ ਨੂੰ ਕਬੂਲਣ ਦਾ ਕਾਰਨ ਸਿਰਫ ਕੇਸ ਨੂੰ ਖਤਮ ਕਰਨਾ ਸੀ।
ਰਵੀ ਸਿੰਘ ਖਿਲਾਫ ਡਰਾਈਵਿੰਗ ਸਬੰਧੀ ਅਪਰਾਧ ਕਰਨ ਦੇ ਮਾਮਲੇ ਵਿੱਚ ਡਿਪੋਰਟੇਸ਼ਨ ਦੇ ਆਰਡਰ ਵੀ ਹਨ।

ADVERTISEMENT
NZ Punjabi News Matrimonials