ਆਕਲੈਂਡ (ਹਰਪ੍ਰੀਤ ਸਿੰਘ) - ਘਟਨਾ ਕੈਂਟਰਬਰੀ ਦੇ ਟੈਰੇਸ ਡਾਊਨ ਰਿਜ਼ੋਰਟ ਦੇ ਗੋਲਫ ਕੋਰਸ ਵਿੱਚ ਵਾਪਰੀ ਦੱਸੀ ਜਾ ਰਹੀ ਹੈ, ਜਿੱਥੇ ਹੋ ਰਹੇ ਇੱਕ ਵਿਆਹ ਦੇ ਸਮਾਰੋਹ ਮੌਕੇ ਹੈਲੀਕਾਪਟਰ ਵਿੱਚ ਫੋਟੋ ਸ਼ੂਟ ਕਰਵਾਉਣ ਗਏ ਲਾੜਾ-ਲਾੜੀ ਹਾਦਸੇ ਦਾ ਸ਼ਿਕਾਰ ਹੋ ਗਏ।
ਘਟਨਾ 3 ਵਜੇ ਦੇ ਨਜਦੀਕ ਵਾਪਰੀ ਦੱਸੀ ਜਾ ਰਹੀ ਹੈ, ਜਿਸ ਤੋਂ ਬਾਅਦ ਮੌਕੇ 'ਤੇ 4 ਐਂਬੈਲੈਂਸਾਂ ਤੇ ਇੱਕ ਹੈਲੀਕਾਪਟਰ ਭੇਜਿਆ ਗਿਆ। ਹੈਲੀਕਾਪਟਰ ਵਿੱਚ 4 ਜਣੇ ਮੌਜੂਦ ਸਨ, ਜਿਨ੍ਹਾਂ ਚੋਂ ਇਸ ਵੇਲੇ 3 ਦੀ ਹਾਲਤ ਗੰਭੀਰ ਬਣੀ ਹੋਈ ਹੈ।