Monday, 02 August 2021
12 June 2021 New Zealand

ਨਿਊਜੀਲੈਂਡ ਵਿੱਚ ਸ਼ੈੱਫ ਦੀ ਹੋਣ ਜਾ ਰਹੀ ਭਾਰੀ ਕਿੱਲਤ

ਆਸਟ੍ਰੇਲੀਆ ਵਾਲੇ ਭਰਮਾਉਣ ਲੱਗੇ ਵਧੀਆ ਤਨਖਾਹਾਂ ਨਾਲ
ਨਿਊਜੀਲੈਂਡ ਵਿੱਚ ਸ਼ੈੱਫ ਦੀ ਹੋਣ ਜਾ ਰਹੀ ਭਾਰੀ ਕਿੱਲਤ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਹੋਸਪੀਟੇਲਟੀ ਇੰਡਸਟਰੀ ਦੀਆਂ ਚਿੰਤਾਵਾਂ ਇਸ ਵੇਲੇ ਵੱਧ ਰਹੀਆਂ ਹਨ, ਕਿਉਂਕਿ ਪਹਿਲਾਂ ਹੀ ਬਾਵਰਚੀਆਂ (ਸ਼ੈੱਫ) ਦੀ ਘਾਟ ਮਹਿਸੂਸ ਕਰ ਰਹੀ ਇਸ ਇੰਡਸਟਰੀ ਨੂੰ ਦੋ ਡਰ ਸਤਾਅ ਰਹੇ ਹਨ, ਪਹਿਲਾਂ ਤਾਂ ਆਸਟ੍ਰੇਲੀਆ ਦੇ ਕਾਰੋਬਾਰੀ, ਜੋ ਨਿਊਜੀਲੈਂਡ ਕੰਮ ਕਰਦੇ ਬਾਵਰਚੀਆਂ ਨੂੰ ਚੰਗੀਆਂ ਤਨਖਾਹਾਂ ਦਾ ਲਾਲਚ ਦੇਕੇ ਆਸਟ੍ਰੇਲੀਆ ਸੱਦ ਰਹੇ ਹਨ ਤੇ ਦੂਜਾ ਸਰਕਾਰ ਦਾ ਅੜੀਅਲ ਰੱਵਈਆ, ਜੋ ਅਸੈਂਸ਼ਲ ਸ਼੍ਰੇਣੀ ਦੇ ਵਰਕ ਵੀਜਿਆਂ ਵਿੱਚ ਵਾਧਾ ਨਹੀਂ ਕਰ ਰਹੀ।
ਰੈਸਟੋਰੈਂਟ ਅਸੋਸੀਏਸ਼ਨ ਦੇ ਪ੍ਰੈਜੀਡੈਂਟ ਮਾਈਕ ਈਗਨ ਦਾ ਕਹਿਣਾ ਹੈ ਕਿ ਇਸ ਸਭ ਦੇ ਚਲਦਿਆਂ ਪਹਿਲਾਂ ਹੀ ਇਨ੍ਹਾਂ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕਰ ਰਹੀ ਹੋਸਪੀਟੇਲਿਟੀ ਇੰਡਸਟਰੀ ਨੂੰ 15% ਹੋਰ ਕਾਮਿਆਂ ਦੀ ਕਮੀ ਹੋ ਸਕਦੀ ਹੈ, ਉਨ੍ਹਾਂ ਦੱਸਿਆ ਕਿ ਇਸ ਗੱਲ ਦੀ ਇਸ ਖਬਰ ਤੋਂ ਪੁਸ਼ਟੀ ਹੁੰਦੀ ਹੈ ਕਿ ਇਸ ਵੇਲੇ ਹਰ ਤੀਜਾ ਇਸ਼ਤਿਹਾਰ ਸ਼ੈੱਫ ਲਈ ਹੁੰਦਾ ਹੈ।
ਈਗਨ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਜਦੋਂ ਤੱਕ ਸਰਕਾਰ ਉਨ੍ਹਾਂ ਲਈ ਰਾਹ ਨਹੀਂ ਖੋਲਦੀ ਤੱਦ ਤੱਕ ਇਸ ਸੱਮਸਿਆ ਦਾ ਕੋਈ ਹੱਲ ਨਹੀਂ ਲੱਭਦਾ ਨਜਰ ਆਉਂਦਾ।

ADVERTISEMENT
NZ Punjabi News Matrimonials