ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਾਸੀਆਂ ਨੂੰ ਵਧੇਰੇ ਇਲੈਕਟ੍ਰਿਕ ਗੱਡੀਆਂ ਖ੍ਰੀਦਣ ਵਾਸਤੇ ਉਤਸ਼ਾਹਿਤ ਕਰਨ ਲਈ ਨਿਊਜੀਲੈਂਡ ਸਰਕਾਰ ਨੇ 'ਕਲੀਨ ਕਾਰ ਡਿਸਕਾਉਂਟ' ਨਾਮ ਦੀ ਯੋਜਨਾ ਦਾ ਐਲਾਨ ਕੀਤਾ ਹੈ।
ਟ੍ਰਾਂਸਪੋਰਟ ਮਨਿਸਟਰ ਮਾਈਕਲ ਵੱੁਡ ਨੇ ਇਸ ਸਬੰਧੀ ਵਧੇੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੀਂਆਂ ਇਮਪੋਰਟਡ ਇਲੈਕਟ੍ਰਿਕ ਗੱਡੀਆਂ ਖ੍ਰੀਦਣ 'ਤੇ $8625 ਤੱਕ ਡਿਸਕਾਉਂਟ ਦਿੱਤਾ ਜਾਏਗਾ, ਇਹ ਡਿਸਕਾਉਂਟ ਪੁਰਾਣੀਆਂ ਇਮਪੋਰਟਡ ਇਲੈਕਟ੍ਰਿਕ ਗੱਡੀਆਂ 'ਤੇ ਅਤੇ ਘੱਟ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਪੈਟਰੋਲ ਗੱਡੀਆਂ 'ਤੇ ਵੀ ਦਿੱਤਾ ਜਾਏਗਾ।
ਡਿਸਕਾਉਂਟ ਲੈਣ ਲਈ ਯੋਗ ਹੋਣ ਵਾਸਤੇ ਗੱਡੀ ਦੀ ਰਜਿਸਟ੍ਰੇਸ਼ਨ 1 ਜੁਲਾਈ 2021 ਤੋਂ ਬਾਅਦ ਭਾਵ ਜਿਨ੍ਹਾਂ ਨੇ ਗੱਡੀ ਇਸ ਤਾਰੀਖ ਤੋਂ ਪਹਿਲਾਂ ਖ੍ਰੀਦੀ ਹੈ, ਜੇ ਉਨ੍ਹਾਂ ਦੀ ਰਜਿਸਟ੍ਰੇਸ਼ਨ 1 ਜੁਲਾਈ ਤੋਂ ਬਾਅਦ ਹੋਏਗੀ ਤਾਂ ਇਹ ਡਿਸਕਾਉਂਟ ਹਾਸਿਲ ਕੀਤਾ ਜਾ ਸਕਦਾ ਹੈ।
ਉਨ੍ਹਾਂ ਇਸ ਮੌਕੇ ਇਹ ਵੀ ਦੱਸਿਆ ਕਿ ਨਿਊਜੀਲੈਂਡ ਇਲੈਕਟ੍ਰਿਕ ਗੱਡੀਆਂ ਦੀ ਵਰਤੋਂ ਦੇ ਮਾਮਲੇ ਵਿੱਚ ਦੁਨੀਆਂ ਭਰ ਦੇ ਮੋਹਰੀ ਦੇਸ਼ਾਂ ਵਿੱਚ ਪਿੱਛੇ ਹੈ ਤੇ ਇਸੇ ਲਈ ਨਿਊਜੀਲ਼ੈਂਡ ਸਰਕਾਰ ਹੁਣ ਇਸ ਮਾਮਲੇ ਵਿੱਚ ਯੋਜਾਨਾਵਾਂ ਉਲੀਕ ਰਹੀ ਹੈ।