ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਸਰਕਾਰ ਦੀ ਕਲੀਨ ਕਾਰ ਸਟੈਂਡਰਡ ਪਾਲਿਸੀ ਤਹਿਤ ਵੱਡੀਆਂ ਯੂ ਟੀ ਈ ਗੱਡੀਆਂ ਰੱਖਣ ਵਾਲਿਆਂ ਨੂੰ 2022 ਤੋਂ $3000 ਤੱਕ ਦੀ ਪਨੈਲਟੀ ਲੱਗਣੀ ਸ਼ੁਰੂ ਹੋ ਸਕਦੀ ਹੈ।
ਜਾਣਕਾਰੀ ਅਨੁਸਾਰ ਜੇ ਇਹ ਵੱਡੀਆਂ ਗੱਡੀਆਂ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਇੱਕ ਤੈਅ ਸ਼ੁਦਾ ਕਾਰਬਨ ਅਮੀਸ਼ਨ ਤੋਂ ਜਿਆਦਾ ਅਮੀਸ਼ਨ ਪੈਦਾ ਕਰਨਗੀਆਂ ਤਾਂ ਇਹ ਪਨੈਲਟੀ ਲੱਗਣੀ ਲਾਜਮੀ ਹੋਏਗੀ। ਦਰਅਸਲ ਸਰਕਾਰ ਚਾਹੁੰਦੀ ਹੈ ਕਿ ਨਿਊਜੀਲੈਂਡ ਵਾਸੀਆਂ ਵਿੱਚ ਇਲੈਕਟ੍ਰਿਕ ਵਾਹਨਾਂ ਦਾ ਰੁਝਾਣ ਵਧੇ ਤੇ ਇਸੇ ਲਈ ਸਰਕਾਰ ਨੇ ਕਲੀਨ ਕਾਰ ਸਟੈਂਡਰਡ ਦੀ ਯੋਜਨਾ ਬੀਤੇ ਦਿਨੀਂ ਜਾਰੀ ਕੀਤੀ ਹੈ। ਇਸ ਤਹਿਤ ਇਲੈਕਟ੍ਰਿਕ ਗੱਡੀਆਂ 'ਤੇ ਨਿਊਜੀਲੈਂਡ ਵਾਸੀਆਂ ਨੂੰ $8625 ਤੱਕ ਦੀ ਸਬਸਿਡੀ ਦਿੱਤੀ ਜਾਏਗੀ।
ਦੱਸਦੀਏ ਕਿ ਯੂ ਟੀ ਈ ਵਾਹਨ ਰੱਖਣ ਦੇ ਸ਼ੋਕੀਨਾਂ ਲਈ ਅਜੇ ਇਲੈਕਟ੍ਰਿਕ ਵਾਹਨ ਆਉਣ ਨੂੰ 2030 ਤੱਕ ਦਾ ਸਮਾਂ ਲੱਗ ਸਕਦਾ ਹੈ ਤੇ ਹਾਈਬ੍ਰੀਡ ਯੂ ਟੀ ਈ ਵਾਹਨ ਵੀ ਇਸ ਦਹਾਕੇ ਦੇ ਅੱਧ ਤੋਂ ਬਾਅਦ ਹੀ ਨਿਊਜੀਲੈਂਡ ਦੀਆਂ ਸੜਕਾਂ ਲਈ ਤਿਆਰ ਹੋਣਗੇ।
ਯੂ ਟੀ ਈ ਵਾਹਨਾ 'ਤੇ ਇਹ ਪਨੈਲਟੀ 2023 ਤੋਂ ਹੋਰ ਵੀ ਜਿਆਦਾ ਵਧਾਈ ਜਾ ਸਕਦੀ ਹੈ।