ਆਕਲੈਂਡ (ਹਰਪ੍ਰੀਤ ਸਿੰਘ) - ਇੰਗਲੈਂਡ ਦੇ ਟੈਸਟ ਦੌਰੇ 'ਤੇ ਗਈ ਨਿਊਜੀਲੈਂਡ ਦੀ ਟੀਮ ਨੇ ਬਹੁਤ ਹੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਇੰਗਲੈਂਡ ਦੀ ਟੀਮ ਨੂੰ ਦੂਜੇ ਟੈਸਟ ਮੈਚ ਵਿੱਚ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਇੰਗਲੈਂਡ ਦੀ ਟੀਮ ਨੇ ਪਹਿਲੀ ਵਾਰੀ ਵਿੱਚ 303 ਸਕੋਰ ਬਣਾਏ ਸਨ ਤੇ ਦੂਜੀ ਵਾਰ ਵਿੱਚ 122 ਸਕੋਰ। ਇਸਦੇ ਜੁਆਬ ਵਿੱਚ ਨਿਊਜੀਲੈਂਡ ਦੀ ਟੀਮ ਨੇ ਪਹਿਲੀ ਵਾਰੀ ਵਿੱਚ 388 ਸਕੋਰ ਬਣਾਏ ਤੇ ਦੂਜੀ ਵਾਰੀ ਵਿੱਚ 2 ਵਿਕਟਾਂ ਗੁਆ ਕੇ 41 ਸਕੋਰ।
ਨਿਊਜੀਲੈਂਡ ਦੇ ਟਰੈਂਟ ਬੋਲਟ, ਮੈਟ ਹੈਨਰੀ ਤੇ ਨੀਲ ਵੈਗਨਰ ਗੇਂਦਬਾਜਾਂ ਨੇ ਇਸ ਮੈਚ ਨੂੰ ਜਿਤਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ।
ਨਿਊਜੀਲ਼ੈਂਡ ਨੇ 2 ਟੈਸਟ ਮੈਚਾਂ ਦੀ ਸੀਰੀਜ 1-0 ਨਾਲ ਜਿੱਤ ਲਈ ਹੈ। ਪਹਿਲਾ ਟੈਸਟ ਦੋਨਾਂ ਟੀਮਾਂ ਵਿਚਾਲੇ ਬੇਨਤੀਜਾ ਰਿਹਾ ਸੀ।