ਆਕਲੈਂਡ (ਹਰਪ੍ਰੀਤ ਸਿੰਘ) - ਕ੍ਰਾਈਸਚਰਚ ਅੱਤਵਾਦੀ ਹਮਲੇ 'ਤੇ ਬਣਾਈ ਜਾਣ ਵਾਲੀ ਫਿਲਮ 'ਦੇ ਆਰ ਅੱਸ' ਨੇ ਇੱਕ ਬਹੁਤ ਹੀ ਵੱਡਾ ਬਵਾਲ ਪੈਦਾ ਕਰ ਦਿੱਤਾ ਸੀ, ਫਿਲਮ ਬਨਾਉਣ ਦੇ ਐਲਾਨ ਤੋਂ ਬਾਅਦ ਮੁਸਲਿਮ ਭਾਈਚਾਰੇ ਨੇ ਇਸ ਦੇ ਵਿਰੋਧ ਵਿੱਚ ਆਨਲਾਈਨ ਪਟੀਸ਼ਨ ਜਾਰੀ ਕੀਤੀ, ਜਿਸ 'ਤੇ ਫਿਲਮ ਰੋਕਣ ਦੇ ਵਿਰੋਧ ਵਿੱਚ 64,000 ਹਸਤਾਖਰ ਹੁਣ ਤੱਕ ਹੋ ਚੁੱਕੇ ਹਨ।
ਪਰ ਇਸ ਮਾਮਲੇ ਵਿੱਚ ਫਿਲਮ ਦੇ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਉਹ ਅਜਿਹਾ ਕਦੇ ਵੀ ਨਹੀਂ ਚਾਹੁੰਦੇ ਸਨ ਕਿ ਮੁਸਲਿਮ ਭਾਈਚਾਰਾ ਉਨ੍ਹਾਂ ਦੇ ਇਸ ਫੈਸਲੇ ਤੋਂ ਖਫਾ ਹੋਏ, ਨਿਰਮਾਤਾ ਆਯਮਨ ਜਮਾਲ ਨੇ ਇਸ ਸਬੰਧੀ ਵਧੇਰੇ ਸਪਸ਼ਟੀਕਰਨ ਦਿੰਦਿਆਂ ਦੱਸਿਆ ਹੈ ਕਿ ਇਹ ਫਿਲਮ ਕਿਸੇ ਵਿਅਕਤੀ ਵਿਸ਼ੇਸ਼ ਨੂੰ ਪਰਿਭਾਸ਼ਿਤ ਕਰਨ ਜਾਂ ਉਸ ਦਾ ਪੱਖ ਦੁਨੀਆਂ ਸਾਹਮਣੇ ਦਿਖਾਉਣ ਲਈ ਨਹੀਂ ਬਲਕਿ ਇਹ ਦਿਖਾਉਣ ਲਈ ਬਨਾਈ ਜਾਣੀ ਸੀ ਕਿ ਕਿਸ ਤਰ੍ਹਾਂ ਉਸ ਔਖੇ ਵੇਲੇ ਨਿਊਜੀਲੈਂਡ ਵੱਸਦੇ ਸਮੂਹ ਭਾਈਚਾਰੇ ਇਸ ਹਮਲੇ ਵਿੱਚ ਇੱਕਮਿੱਕ ਹੋ ਗਏ।
ਇਹ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕਿਸੇ ਵਿਸ਼ੇਸ਼ ਪੱਖ ਨੂੰ ਉਜਾਗਰ ਕਰਨ ਲਈ ਵੀ ਕਦੇ ਨਹੀਂ ਸੀ। ਹੁਣ ਫਿਲਮ ਦੇ ਨਿਰਮਾਤਾ ਹਮਲੇ ਦੇ ਹੋਰ ਪੀੜਿਤ ਪਰਿਵਾਰਾਂ ਅਤੇ ਦੋਨਾਂ ਮਸਜਿਦਾਂ ਦੇ ਇਮਾਮਾਂ ਨਾਲ ਰੱਲ ਕੇ ਇਸ ਫਿਲਮ 'ਤੇ ਹੋਰ ਡੂੰਘੇ ਰੂਪ ਵਿੱਚ ਕੰਮ ਕਰਨਗੇ।