ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਬਾਰਡਰ ਆਸਟ੍ਰੇਲੀਆ ਨਾਲ ਖੁੱਲਣ ਤੋਂ ਬਾਅਦ ਬਾਰਡਰ ਪਾਰ ਕਰਨ ਵਾਲਿਆਂ ਦੀ ਗਿਣਤੀ ਵਿੱਚ ਕਈ ਗੁਣਾ ਜਿਆਦਾ ਉਛਾਲ ਦੇਖਣ ਨੂੰ ਮਿਲਿਆ ਹੈ। ਦੋਨੋਂ ਬਾਰਡਰ ਦੋਤਰਫਾ ਕੁਆਰਂਟੀਨ ਮੁਕਤ ਯਾਤਰਾ ਲਈ ਅਪ੍ਰੈਲ 19 ਵਿੱਚ ਖੋਲੇ ਗਏ ਸਨ ਤੇ ਉਸੇ ਮਹੀਨੇ ਹੀ 85,900 ਲੋਕਾਂ ਨੇ ਬਾਰਡਰ ਪਾਰ ਕੀਤਾ, ਜਿਸ ਵਿੱਚ 47,000 ਨਿਊਜੀਲੈਂਡ ਪੁੱਜੇ ਤੇ 38,900 ਨਿਊਜੀਲੈਂਡ ਤੋਂ ਆਸਟ੍ਰੇਲੀਆ ਗਏ ਅਤੇ ਅਪ੍ਰੈਲ ਵਿੱਚ ਇਹ ਨਿਊਜੀਲੈਂਡ ਦੇ ਬਾਰਡਰ ਕਰੋਸ ਕਰਨ ਵਾਲਿਆਂ ਦੀ ਕੁੱਲ ਗਿਣਤੀ ਦਾ 80% ਹਿੱਸਾ ਬਣਦਾ ਹੈ, ਇਨ੍ਹਾਂ ਹੀ ਨਹੀਂ ਕੋਰੋਨਾ ਦੌਰਾਨ ਅਪ੍ਰੈਲ 2020 ਵਿੱਚ ਵੀ ਸਿਰਫ 26,300 ਲੋਕਾਂ ਨੇ ਹੀ ਬਾਰਡਰ ਪਾਰ ਕੀਤਾ ਸੀ ਤੇ ਉਸਦੇ ਮੁਕਾਬਲੇ ਵੀ ਇਹ ਗਿਣਤੀ ਕਈ ਗੁਣਾ ਹੈ।
ਇਸ ਤੋਂ ਇਲਾਵਾ 17 ਮਈ ਤੋਂ ਕੁੱਕ ਆਈਲੈਂਡ ਲਈ ਬਾਰਡਰ ਖੋਲੇ ਜਾਣ ਤੋਂ ਬਾਅਦ 6 ਜੂਨ ਤੱਕ ਦੇ ਆਂਕੜੇ ਦੱਸਦੇ ਹਨ ਕਿ ਕੁੱਕ ਆਈਲੈਂਡ ਲਈ ਵੀ ਬਾਰਡਰ ਪਾਰ ਕਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।