ਆਕਲੈਂਡ (ਹਰਪ੍ਰੀਤ ਸਿੰਘ) - ਸਟਾਫ ਦੀ ਘਾਟ ਦੀ ਵੱਡੀ ਸੱਮਸਿਆ ਨਾਲ ਜੂਝ ਰਹੇ ਨਿਊਜੀਲ਼ੈਂਡ ਭਰ ਦੇ ਰੈਸਟੋਰੈਂਟਾਂ ਨੇ ਰੋਸ ਪ੍ਰਦਰਸ਼ਨ ਦਾ ਨਿਵੇਕਲਾ ਢੰਗ ਲੱਭਿਆ ਹੈ ਤੇ ਆਉਂਦੇ ਮਹੀਨੇ 2 ਮਿੰਟ ਲਈ ਨਿਊਜੀਲੈਂਡ ਭਰ ਵਿੱਚ ਰੈਸਟੋਰੈਂਟਾਂ ਦੀਆਂ ਲਾਈਟਾਂ ਬੰਦ ਕਰਨ ਦਾ ਫੈਸਲਾ ਲਿਆ ਹੈ, ਅਜਿਹਾ ਇਸ ਲਈ ਤਾਂ ਜੋ ਸਰਕਾਰ ਨੂੰ ਦਰਸਾਇਆ ਜਾ ਸਕੇ ਕਿ ਸਟਾਫ ਦੀ ਸੱਮਸਿਆ ਜੋ ਕਿ ਬਾਰਡਰ ਬੰਦ ਹੋਣ ਦੇ ਚਲਦਿਆਂ ਪੈਦਾ ਹੋਈ ਹੈ, ਬਹੁਤ ਹੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ।
ਜੁਲਾਈ 6 'ਲਾਈਟ ਆਊਟ' ਨਾਮ ਦਾ ਇਹ ਰੋਸ ਪ੍ਰਦਰਸ਼ਨ ਰੱਖਿਆ ਗਿਆ ਹੈ।
ਰੈਸਟੋਰੈਂਟ ਮਾਲਕ ਇਸ ਸੱਮਸਿਆ ਕਰਕੇ ਪੂਰਾ ਸਮਾਂ ਰੈਸਟੋਰੈਂਟ ਨਹੀਂ ਖੋਲ ਪਾ ਰਹੇ, ਕਈ ਮਾਲਕ ਆਪ ਭਾਂਡੇ ਤੇ ਸਫਾਈ ਦੇ ਕੰਮ ਕਰਨ ਨੂੰ ਮਜਬੂਰ ਹੋ ਰਹੇ ਹਨ।
ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਹੋਸਪੀਟੇਲਿਟੀ ਇੰਡਸਟਰੀ ਦਾ 30% ਸਟਾਫ ਆਰਜੀ ਵਰਕ ਵੀਜਾ ਸ਼੍ਰੇਣੀ ਨਾਲ ਸਬੰਧਤ ਸੀ ਤੇ ਹੁਣ ਇਹ 15% ਤੋਂ ਵੀ ਘੱਟ ਗਿਆ ਹੈ ਤੇ ਦੂਜੇ ਪਾਸੇ ਘੱਟ ਤਨਖਾਹਾਂ ਕਰਕੇ ਨਿਊਜੀਲੈਂਡ ਵੱਸਦੇ ਵੀ ਇਸ ਕੰਮ ਨੂੰ ਕਰਕੇ ਖੁਸ਼ ਨਹੀਂ ਹਨ।