ਆਕਲੈਂਡ (ਹਰਪ੍ਰੀਤ ਸਿੰਘ) - ਤਰਨਦੀਪ ਸਿੰਘ ਚੀਮਾ ਦੇ ਹਵਾਲੇ ਤੋਂ ਹਾਸਿਲ ਹੋਈ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਸੁਪਰੀਮ ਸਿੱਖ ਸੁਸਾਇਟੀ ਦੇ ਮੈਂਬਰ ਹਰਦੀਪ ਸਿੰਘ ਬਿੱਲੂ ਦੇ ਮਾਮਾ ਜੀ ਅਤੇ ਟੀਪੁਕੀ ਨਿਵਾਸੀ ਤੇ ਦਸ਼ਮੇਸ਼ ਸਪੋਰਟਸ ਕਲੱਬ ਦੇ ਮੈਂਬਰ ਨਿਹਾਲ ਸਿੰਘ ਬਾਠ ਦੇ ਪਿਤਾ ਸਰਦਾਰ ਦਲਜੀਤ ਸਿੰਘ ਬਾਠ ਦਾ ਦੇਹਾਂਤ ਹੋਣ ਦੀ ਖਬਰ ਹੈ। ਉਨ੍ਹਾਂ ਦੀ ਮੌਤ ਅਮਿੰ੍ਰਤਸਰ ਵਿੱਚ ਕੋਰੋਨਾ ਦੀ ਬਿਮਾਰੀ ਕਰਕੇ ਹੋਈ ਹੈ। ਨਿਹਾਲ ਸਿੰਘ ਬਾਠ ਬੀਤੇ ਲੰਬੇ ਸਮੇਂ ਤੋਂ ਨਿਊਜੀਲੈਂਡ ਵਿੱਚ ਰਹਿ ਰਹੇ ਹਨ।
ਇਸ ਮੌਕੇ ਦਸ਼ਮੇਸ਼ ਸਪੋਰਟਸ ਕਲੱਬ ਟੀਪੁੱਕੀ, ਸ਼ਰਨਬੱਲ ਸਪੋਰਟਸ ਕਲੱਬ, ਟਾਈਗਰ ਸਪੋਰਟਸ ਕਲੱਬ, ਵਾਇਕਾਟੋ ਸਪੋਰਟਸ ਕਲੱਬ, ਕਲਗੀਧਰ ਸਪੋਰਟਸ ਕਲੱਬ, ਯੰਗ ਪੰਜਾਬੀ ਸਪੋਰਟਸ ਕਲੱਬ, ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ, ਗੁਰਦੁਆਰਾ ਕਲਗੀਧਰ ਟੌਰੰਗ, ਗੁਰਦੁਆਰਾ ਸਾਹਿਬ ਟਾਕਾਨਿਨੀ, ਟੀਪੁੱਕੀ ਸਿੱਖ ਸੁਸਾਇਟੀ ਤੇ ਵੱਡੀ ਗਿਣਤੀ ਵਿੱਚ ਸ਼ਖਸ਼ੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।