ਆਕਲੈਂਡ (ਹਰਪ੍ਰੀਤ ਸਿੰਘ) - ਸਿਡਨੀ ਵਿੱਚ ਨਿਊ ਸਾਊਥ ਵੇਲਜ਼ ਦੇ ਸਿਹਤ ਅਧਿਕਾਰੀਆਂ ਵਲੋਂ ਕੋਰੋਨਾ ਦੇ 3 ਤਾਜੇ ਕੇਸਾਂ ਦੀ ਪੁਸ਼ਟੀ ਅੱਜ ਕੀਤੀ ਗਈ ਹੈ। ਇਨ੍ਹਾਂ ਚੋਂ ਇੱਕ ਨਵਾਂ ਕੇਸ ਡੇਲਟਾ ਵੇਰੀਂਅਟ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਨ੍ਹਾਂ ਬਿਮਾਰਾਂ ਦੇ ਨਜਦੀਕੀ ਸੰਪਰਕ ਇਸ ਵੇਲੇ ਆਈਸੋਲੇਸ਼ਨ ਵਿੱਚ ਹਨ।
ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੇਡੀਸ ਬਰਜ਼ੀਕਲੀਨ ਨੇ ਇਸ ਸਬੰਧੀ ਸ਼ਹਿਰ ਵਾਸੀਆਂ ਨੂੰ ਅਗਲੇ 5 ਦਿਨ ਮਾਸਕ ਪਾਉਣ ਦੀ ਹਿਦਾਇਤ ਦਿੱਤੀ ਹੈ।
ਦੂਜੇ ਪਾਸੇ ਨਿਊਜੀਲੈਂਡ ਦੇ ਸਿਹਤ ਮੰਤਰਾਲੇ ਨੇ 160 ਲੋਕੇਸ਼ਨ ਆਫ ਇਨਟਰਸਟ ਸਬੰਧੀ ਕਿਹਾ ਹੈ ਕਿ ਜੋ ਵੀ ਨਿਊਜੀਲੈਂਡ ਪੁੱਜਾ ਯਾਤਰੀ ਜਾਂ ਨਾਗਰਿਕ ਇਨ੍ਹਾਂ ਥਾਵਾਂ 'ਤੇ ਗਿਆ ਹੈ, ਉਹ ਸਿਹਤ ਮਹਿਕਮੇ ਨਾਲ ਸੰਪਰਕ ਕਰੇ ਤੇ ਆਪਣੇ ਆਪ ਨੂੰ ਆਈਸੋਲੇਟ ਕਰੇ।